ਲੁਧਿਆਣਾ (ਹਿਤੇਸ਼, ਗੁਪਤਾ)– ਮਹਾਨਗਰ ’ਚ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਨਗਰ ਨਿਗਮ ਦੀ ਜੰਮ ਕੇ ਕਿਰਕਰੀ ਹੋ ਰਹੀ ਹੈ। ਇਸ ਨਾਲ ਜੁੜਿਆ ਮਾਮਲਾ ਬਹਾਦਰ ਕੇ ਰੋਡ ਤੋਂ ਬਾਅਦ ਹਲਕਾ ਪੂਰਬੀ ਦੇ ਹੀ ਅਧੀਨ ਆਉਂਦੇ ਇਲਾਕੇ ਕੈਲਾਸ਼ ਨਗਰ ਰੋਡ ’ਤੇ ਸਾਹਮਣੇ ਆਇਆ ਹੈ, ਜਿਥੇ ਸੜਕ ਦੀ ਦੁਰਦਸ਼ਾ ਨੂੰ ਲੈ ਕੇ ਸਰਕਾਰ ਤੇ ਨਗਰ ਨਿਗਮ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਲੋਕਾਂ ਨੇ ਗਾਂਧੀਗਿਰੀ ਦਾ ਰਸਤਾ ਵਰਤਿਆ ਹੈ।

ਲੋਕਾਂ ਨੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਦੀ ਅਗਵਾਈ ’ਚ ਸੜਕ ਦੀ ਰਿਪੇਅਰ ਲਈ ਬੂਟ ਪਾਲਿਸ਼ ਕਰ ਕੇ ਫੰਡ ਜੁਟਾਇਆ। ਸਹਿਗਲ ਨੇ ਕਿਹਾ ਕਿ ਇਹ ਹਾਲਾਤ ਉਸ ਸਮੇਂ ਹਨ, ਜਦ ਇਹ ਰੋਡ ਦੋ ਕੌਂਸਲਰਾਂ ਤੋਂ ਇਲਾਵਾ ਵਿਧਾਇਕ ਅਤੇ ਮੇਅਰ ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਦੇ ਖੇਤਰ ਅਧੀਨ ਆਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ
ਉਨ੍ਹਾਂ ਕਿਹਾ ਕਿ ਨਗਰ ਨਿਗਮ ਅਫਸਰਾਂ ਨੂੰ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁੱਧ ਲੈਣ ਨੂੰ ਤਿਆਰ ਨਹੀਂ ਹੈ, ਜਿਸ ਦਾ ਨਤੀਜਾ ਆਏ ਦਿਨ ਹਾਦਸਿਆਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ ਅਤੇ ਸਕੂਲੀ ਬੱਚੇ, ਦੋਪਹੀਆ ਵਾਹਨ ਚਾਲਕ ਅਤੇ ਔਰਤਾਂ ਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ। ਇਸ ਹਾਲਾਤ ਤੋਂ ਦੁਖੀ ਹੋ ਕੇ ਬੂਟ ਪਾਲਿਸ਼ ਕਰ ਕੇ ਸੜਕ ਦੀ ਰਿਪੇਅਰ ਕਰਾਉਣ ਲਈ ਫੰਡ ਜੁਟਾਉਣ ਦਾ ਰਸਤਾ ਚੁਣਿਆ ਗਿਆ ਹੈ।
ਸੱਤਾਧਾਰੀ ਨੇਤਾਵਾਂ ਨੇ ਧਾਰੀ ਚੁੱਪ
ਰਾਹੋਂ ਰੋਡ, ਬਹਾਦਰ ਕੇ ਰੋਡ ਦੀ ਤਰ੍ਹਾਂ ਹੀ ਕੈਲਾਸ਼ ਨਗਰ ਰੋਡ ਦੀ ਦੁਰਦਸ਼ਾ ਨੂੰ ਲੈ ਕੇ ਸੱਤਾਧਾਰੀ ਨੇਤਾਵਾਂ ਨੇ ਚੁੱਪ ਧਾਰ ਲਈ ਹੈ। ਇਨ੍ਹਾਂ ’ਚ ਮੁੱਖ ਰੂਪ ਵਿਚ ਵਿਧਾਇਕ ਭੋਲਾ ਗਰੇਵਾਲ ਅਤੇ ਮੇਅਰ ਇੰਦਰਜੀਤ ਕੌਰ ਦਾ ਨਾਂ ਸ਼ਾਮਲ ਹੈ। ਇਸੇ ਤਰ੍ਹਾਂ ਨਗਰ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਅਤੇ ਓ. ਐਂਡ ਐੱਮ. ਸੈੱਲ ਦੇ ਹੇਠਾਂ ਤੋਂ ਉੱਪਰ ਤੱਕ ਅਫਸਰ ਕੁਝ ਬੋਲਣ ਨੂੰ ਤਿਆਰ ਨਹੀਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਦਿਨਾਂ ਤੋਂ ਬਿਜਲੀ ਕੱਟ ਕਾਰਨ ਭੜਕੇ ਲੋਕ! ਪਾਵਰਕਾਮ ਖ਼ਿਲਾਫ਼ ਦਿੱਤਾ ਧਰਨਾ
NEXT STORY