ਲੁਧਿਆਣਾ (ਰਾਜ): ਸਿਵਲ ਹਸਪਤਾਲ ਤੋਂ ਇਕ ਵਾਰ ਫ਼ਿਰ ਸ਼ਾਤਿਰ ਮੁਲਜ਼ਮ ਹੱਥਕੜੀ 'ਚੋਂ ਹੱਥ ਕੱਢ ਕੇ ਸ਼ਰੇਆਮ ਫ਼ਰਾਰ ਹੋ ਗਿਆ। ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਆਉਂਦੀ ਪੁਲਸ ਚੌਕੀ ਧਰਮਪੁਰਾ ਦੀ ਪੁਲਸ ਟੀਮ ਜਦੋਂ ਤਿੰਨ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਪਹੁੰਚੀ ਤਾਂ ਉੱਥੇ ਭੀੜ ਦਾ ਫ਼ਾਇਦਾ ਚੁੱਕ ਕੇ ਇਕ ਮੁਲਜ਼ਮ ਨੇ ਬੜੀ ਚਲਾਕੀ ਨਾਲ ਹੱਥਕੜੀ ਵਿਚੋਂ ਹੱਥ ਬਾਹਰ ਕੱਢਿਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਮੁਲਜ਼ਮ ਦੇ ਫ਼ਰਾਰ ਹੁੰਦਿਆਂ ਹੀ ਪੁਲਸ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ ਤੇ ਹਸਪਤਾਲ ਵਿਚ ਭਾਜੜਾਂ ਪੈ ਗਈਆਂ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਫ਼ਰਾਰ ਮੁਲਜ਼ਮ ਲੋਟਨ ਦੇ ਖ਼ਿਲਾਫ਼ ਹਿਰਾਸਤ ਵਿਚੋਂ ਭੱਜਣ ਦੀਆਂ ਸੰਗੀਨ ਧਾਰਾਵਾਂ ਤਹਿਤ ਇਕ ਹੋਰ ਨਵਾਂ ਮੁਕੱਦਮਾ ਦਰਜ ਕਰ ਕੇ ਉਸ ਨੂੰ ਕਾਬੂ ਕਰਨ ਲਈ ਨਾਕਾਬੰਦੀ ਕਰ ਕੇ ਅਲਰਟ ਜਾਰੀ ਕਰ ਦਿੱਤਾ ਹੈ।
ਇਸ ਸਬੰਧੀ ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਉਸ ਨੂੰ ਮੁੜ ਤੋਂ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਲਾਪਰਵਾਹੀ ਦੀ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਜਾ ਸਕਦੇ ਹਨ।
ਮੋਗਾ ਜ਼ਿਲ੍ਹੇ ਵਿਚ ਲੱਗ ਗਈ ਸਖ਼ਤ ਪਾਬੰਦੀ, ਡੀ. ਸੀ. ਨੇ ਜਾਰੀ ਕੀਤੇ ਹੁਕਮ
NEXT STORY