ਕੁਹਾੜਾ/ਭਾਮੀਆ ਕਲਾਂ (ਬਲਜੀਤ)— ਚੰਡੀਗੜ੍ਹ ਰੋਡ ’ਤੇ ਸਥਿਤ ਇਕ ਪ੍ਰਸਿੱਧ ਸਵੀਟ ਸ਼ਾਪ ਦੀ ਮਠਿਆਈ ’ਚੋਂ ਸੁੰਡੀਆਂ ਤੇ ਮਰੇ ਕੀੜੇ ਨਿਕਲਣ ਨਾਲ ਗਾਹਕਾਂ ’ਚ ਗੁੱਸੇ ਦੀ ਲਹਿਰ ਦੌੜ ਗਈ। ਸਵੀਟ ਸ਼ਾਪ ਤੋਂ ਮਠਿਆਈ ਖਰੀਦਣ ਵਾਲੇ ਬੰਟੀ ਜੈਸਵਾਲ ਨੇ ਦੱਸਿਆ ਕਿ ਅੱਜ ਮੇਰਾ ਜਨਮ ਦਿਨ ਸੀ ਅਤੇ ਮੈਂ ਆਪਣਾ ਜਨਮ ਦਿਨ ਮਨਾਉਣ ਸਾਡੇ ਹਲਕੇ ਦੇ ਸਤਿਕਾਰਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਦੇ ਦਫਤਰ ’ਚ ਪਹੁੰਚਿਆ ਸੀ। ਜਦੋਂ ਮਠਿਆਈ ਦਾ ਡੱਬਾ ਖੋਲ੍ਹਿਆ ਤਾਂ ਹੈਰਾਨ ਰਹਿ ਗਿਆ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਰੇਲਗੱਡੀਆਂ ਵਿਚ ਵੱਡਾ ਬਦਲਾਅ! ਸ਼ੁਰੂ ਹੋਈ ਨਵੀਂ ਸੇਵਾ
ਮਠਿਆਈ ’ਚੋਂ ਰੇਂਗਦੀਆਂ ਸੁੰਡੀਆਂ ਅਤੇ ਮਰੇ ਹੋਏ ਕੀੜੇ ਵੇਖ ਕੇ ਜਨਮ ਦਿਨ ਦਾ ਸਵਾਦ ਕਿਰਕਿਰਾ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਤੁਰੰਤ ਮਾਮਲਾ ਦੁਕਾਨਦਾਰ ਦੇ ਸਾਹਮਣੇ ਰੱਖਿਆ ਪਰ ਦੁਕਾਨ ਮਾਲਕ ਵਲੋਂ ਕੇਕ ਅਤੇ ਹੋਰ ਮਠਿਆਈ ਫ੍ਰੀ ਦੇਣ ਦੀ ਪੇਸ਼ਕਸ਼ ਨਾਲ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਸਵੀਟ ਸ਼ਾਪ ਦੇ ਮਾਲਕ ਨੂੰ ਇਨਕਾਰ ਕਰਦਿਆਂ ਕਿਹਾ ਲੋਕਾਂ ਤੋਂ ਪੈਸੇ ਲੈ ਕੇ ਬਿਮਾਰੀਆਂ ਪਰੋਸਣ ਨਹੀਂ ਦੇਵਾਂਗਾ। ਇਸ ਤੋਂ ਬੰਟੀ ਅਤੇ ਉਸ ਦੇ ਸਾਥੀਆਂ ਨੇ ਦੁਕਾਨ ਦੇ ਬਾਹਰ ਧਰਨਾ ਲਗਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਿਆਸੀ ਹਲਚਲ! ਬਦਲਣ ਲੱਗੇ ਸਮੀਕਰਨ
ਮੌਕੇ ’ਤੇ ਸਥਿਤੀ ਨੂੰ ਕਾਬੂ ਪਾਉਣ ਲਈ ਦੁਕਾਨਦਾਰ ਨੇ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਅਤੇ ਧਰਨਾਕਾਰੀਆਂ ਨੇ ਮਿਠਾਈ ਦਾ ਡੱਬਾ ਸੀਲਬੰਦ ਕਰ ਕੇ ਲਿਖਤੀ ਸ਼ਿਕਾਇਤ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤੀ ਹੈ। ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਕਿ ਸਬੰਧਤ ਵਿਭਾਗ ਰਾਹੀਂ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਸਵੀਟ ਸ਼ਾਪ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਦੇ ਥਾਣੇ 'ਚ ਤਾਇਨਾਤ ਏ. ਐੱਸ. ਆਈ. ਗ੍ਰਿਫ਼ਤਾਰ, ਕਾਰਾ ਜਾਣ ਉਡਣਗੇ ਹੋਸ਼
NEXT STORY