ਨੈਸ਼ਨਲ ਡੈਸਕ: ਭਾਰਤੀ ਰੇਲਵੇ ਨੇ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਕੋਚਾਂ ਅਤੇ ਲੋਕੋਮੋਟਿਵਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕਦਮ ਗ਼ੈਰਕਾਨੂੰਨੀ ਸਰਗਰਮੀ, ਭੰਨਤੋੜ ਤੇ ਚੋਰੀਆਂ ਨੂੰ ਘਟਾਉਣ ਦੇ ਨਾਲ-ਨਾਲ ਅਪਰਾਧਾਂ ਦੇ ਖ਼ਿਲਾਫ਼ ਰੋਕਥਾਮ ਅਤੇ ਜਾਂਚ ਵਿਚ ਵੀ ਸਹਾਇਕ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਿਆਸੀ ਹਲਚਲ! ਬਦਲਣ ਲੱਗੇ ਸਮੀਕਰਨ
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ 6 ਅਗਸਤ ਨੂੰ ਲੋਕ ਸਭਾ ਵਿਚ ਦਿੱਤੇ ਗਏ ਲਿਖਤੀ ਜਵਾਬ ਵਿਚ ਦੱਸਿਆ ਕਿ ਹੁਣ ਤੱਕ 11,535 ਕੋਚਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਚੁੱਕੇ ਹਨ। ਇਸ ਸਬੰਧੀ ਲੋਕ ਸਭਾ ਮੈਂਬਰਾਂ ਚਵਾਨ ਰਵਿੰਦਰ ਵਸੰਤ ਰਾਓ ਅਤੇ ਮਨੀਸ਼ ਜੈਸਵਾਲ ਦੇ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ ਗਈ। ਮੈਂਬਰਾਂ ਨੇ ਹਰ ਜ਼ੋਨ ਵਾਈਜ਼ ਸੀ.ਸੀ.ਟੀ.ਵੀ. ਵਾਲੇ ਕੋਚਾਂ ਦੀ ਵੀ ਜਾਣਕਾਰੀ ਮੰਗੀ ਸੀ ਅਤੇ ਭਵਿੱਖ ਵਿਚ ਸਾਰੇ ਕੋਚਾਂ ਵਿਚ ਕੈਮਰੇ ਲਗਾਉਣ ਦੀ ਯੋਜਨਾ ਬਾਰੇ ਪੁੱਛਿਆ ਸੀ।
ਇਸ ਵੇਲੇ ਸਭ ਤੋਂ ਜ਼ਿਆਦਾ ਸੀ.ਸੀ.ਟੀ.ਵੀ. ਕੈਮਰੇ ਵੈਸਟਰਨ ਰੇਲਵੇ ਜ਼ੋਨ ਵਿਚ ਲਗਾਏ ਗਏ ਹਨ, ਜਿੱਥੇ 1,679 ਕੋਚਾਂ ਵਿਚ ਕੈਮਰੇ ਲਗਾਏ ਜਾ ਚੁੱਕੇ ਹਨ। ਉਸ ਤੋਂ ਬਾਅਦ ਸੈਂਟ੍ਰਲ ਰੇਲਵੇ ਵਿਚ 1,320, ਸਾਊਦਰਨ ਰੇਲਵੇ ਵਿਚ 1,149, ਇਸਟਰਨ ਰੇਲਵੇ ਵਿਚ 1,131 ਅਤੇ ਨੌਰਦਰਨ ਰੇਲਵੇ ਵਿਚ 1,125 ਕੋਚਾਂ ਵਿਚ ਕੈਮਰੇ ਲੱਗੇ ਹਨ।
ਮੰਤਰੀ ਵੈਸ਼ਨਵ ਨੇ ਇਹ ਵੀ ਦੱਸਿਆ ਕਿ ਲਗਭਗ 74,000 ਕੋਚਾਂ ਅਤੇ 15,000 ਲੋਕੋਮੋਟਿਵਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਹਰ ਕੋਚ ਵਿਚ ਚਾਰ ਕੈਮਰੇ ਲਗਾਏ ਜਾਣਗੇ – ਹਰ ਦਰਵਾਜੇ ਤੇ ਦੋ-ਦੋ ਕੈਮਰੇ। ਹਰ ਲੋਕੋਮੋਟਿਵ ਵਿਚ ਛੇ ਕੈਮਰੇ ਲਗਣਗੇ। ਇਸ ਦੇ ਨਾਲ ਦੋ ਡੈਸਕ ਮਾਊਂਟ ਕੀਤੇ ਮਾਈਕਰੋਫੋਨ ਵੀ ਲਗਾਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 14 ਅਗਸਤ ਲਈ ਵੱਡਾ ਐਲਾਨ! ਪੜ੍ਹੋ ਪੂਰੀ ਖ਼ਬਰ
ਇਹ ਸੀ.ਸੀ.ਟੀ.ਵੀ. ਕੈਮਰੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਸਟੈਂਡਰਡਾਈਜੇਸ਼ਨ ਟੈਸਟਿੰਗ ਐਂਡ ਕੁਆਲਟੀ ਸਰਟੀਫਿਕੇਸ਼ਨ ਡਾਇਰੈਕਟੋਰੇਟ (STQC) ਦੁਆਰਾ ਪ੍ਰਮਾਣਿਤ ਹੋਣਗੇ ਅਤੇ ਰੇਲਵੇ ਦੇ RDSO ਨਿਰਦੇਸ਼ਾਂ ਅਨੁਸਾਰ ਤਿਆਰ ਕੀਤੇ ਜਾਣਗੇ। ਇਹ ਕੈਮਰੇ 100 ਕਿ.ਮੀ. ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਰਫ਼ਤਾਰ ਨਾਲ ਚੱਲ ਰਹੀਆਂ ਟਰੇਨਾਂ ਵਿਚ ਵੀ ਸਾਫ਼ ਅਤੇ ਉੱਚ ਗੁਣਵੱਤਾ ਵਾਲੀ ਫੁਟੇਜ ਪ੍ਰਦਾਨ ਕਰਨਗੇ। ਅਸ਼ਵਨੀ ਵੈਸ਼ਨਵ ਨੇ ਇਹ ਵੀ ਸਪਸ਼ਟ ਕੀਤਾ ਕਿ ਕੈਮਰੇ ਲਗਾਉਣ ਨਾਲ ਯਾਤਰੀਆਂ ਦੀ ਪ੍ਰਾਈਵੇਸੀ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਕੈਮਰੇ ਸਿਰਫ਼ ਦਰਵਾਜਿਆਂ ਕੋਲ ਆਮ ਹਲਚਲ ਵਾਲੇ ਇਲਾਕਿਆਂ ਵਿਚ ਲਗਾਏ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਨੂੰ ਰਾਸ਼ਟਰੀ ਝੰਡੇ ਨੂੰ ਹੋਰ ਉਚਾਈਆਂ 'ਤੇ ਲੈ ਜਾਣਾ ਚਾਹੀਦੈ : ਤਿਰੰਗਾ ਰੈਲੀ 'ਚ ਬੋਲੇ ਉਮਰ ਅਬਦੁੱਲਾ
NEXT STORY