ਲੁਧਿਆਣਾ (ਸੁਰਿੰਦਰ) : ਚਲਾਨ 'ਚ ਜ਼ਬਤ ਕੀਤੇ ਗਏ ਵਾਹਨ ਛੁਡਵਾਉਣ ਲਈ ਟ੍ਰੈਫਿਕ ਪੁਲਸ ਵਾਹਨਾਂ ਦੇ ਮਾਲਕਾਂ ਨੂੰ ਆਖਰੀ ਮੌਕਾ ਦੇਣ ਜਾ ਰਹੀ ਹੈ। ਇਸ ਸਬੰਧੀ 494 ਵਾਹਨਾਂ ਦੀ ਸੂਚੀ ਲੁਧਿਆਣਾ ਪੁਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ। ਵਾਹਨ ਛੁਡਵਾਉਣ ਦੇ ਮਾਲਕ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। 6 ਮਹੀਨੇ ਬਾਅਦ ਟ੍ਰੈਫਿਕ ਪੁਲਸ ਇਨ੍ਹਾਂ ਵਾਹਨਾਂ ਨੂੰ ਨੀਲਾਮ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਵੇਗੀ।
ਦੱਸ ਦੇਈਏ ਕਿ ਟ੍ਰੈਫਿਕ ਦਫਤਰ ਦੇ ਵਿਹੜੇ 'ਚ ਇਸ ਸਮੇਂ ਸੈਂਕੜਿਆਂ ਦੀ ਗਿਣਤੀ 'ਚ ਜ਼ਬਤ ਵਾਹਨ ਪਏ ਹੋਏ ਹਨ। ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਟ੍ਰੈਫਿਕ ਪੁਲਸ ਨੇ ਆਖਰੀ ਮੌਕਾ ਦਿੱਤਾ ਹੈ। ਉਹ ਵਾਹਨ ਮਈ, 2020 ਤੱਕ ਦੇ ਸਮੇਂ ਦੇ ਹਨ। ਸਾਰੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਡੀ. ਸੀ. ਅਤੇ ਅਦਾਲਤ ਤੋਂ ਆਰਡਰ ਤੱਕ ਲਏ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਵਾਹਨਾਂ ਨੂੰ ਚਲਾਉਣ ਸਮੇਂ ਜਿਨ੍ਹਾਂ ਚਾਲਕਾਂ ਨੇ ਬੰਦ ਕਰਵਾਇਆ, ਉਨ੍ਹਾਂ ਨੂੰ ਪੁਲਸ ਵਿਭਾਗ ਇਕ ਵਾਰ ਸੰਮਨ ਭੇਜ ਕੇ ਸੂਚਿਤ ਕਰ ਚੁੱਕੀ ਹੈ। ਹੁਣ ਲੋਕ ਆਰ. ਟੀ. ਏ. ਦਫਤਰ ਜਾਂ ਅਦਾਲਤ 'ਚ ਜਾ ਕੇ ਜ਼ੁਰਮਾਨਾ ਰਾਸ਼ੀ ਅਦਾ ਕਰ ਕੇ ਰਿਲੀਜ਼ ਆਰਡਰ ਲੈਣ ਤੋਂ ਬਾਅਦ ਆਪਣਾ ਵਾਹਨ ਛੁਡਵਾ ਸਕਦੇ ਹਨ, ਜਿਨ੍ਹਾਂ ਜ਼ਬਤ ਵਾਹਨਾਂ ਦੀ ਸੂਚੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਹੈ, ਉਨ੍ਹਾਂ 'ਚ ਜ਼ਿਆਦਾਤਰ ਥ੍ਰੀ-ਵ੍ਹੀਲਰ ਹਨ।
ਕੌਮਾਂਤਰੀ ਨਗਰ ਕੀਰਤਨ ਦਾ ਜਲੰਧਰ ਵਾਸੀਆਂ ਵੱਲੋਂ ਨਿੱਘਾ ਸੁਆਗਤ, ਸੰਗਤ ਦਾ ਉਮੜਿਆ ਸੈਲਾਬ
NEXT STORY