ਲੁਧਿਆਣਾ (ਧੀਮਾਨ) - ਲੁਧਿਆਣਾ ਦੇ ਕਾਰੋਬਾਰੀ ਹੁਣ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਵਿੱਚ ਆਪਣਾ ਨਾਮ ਚਮਕਾਉਣ ਲਈ ਤਿਆਰ ਹੋ ਗਏ ਹਨ। ਕਾਰੋਬਾਰੀ ਹੁਣ ਗਰੁੱਪ ਬਣਾ ਕੇ ਉਥੇ ਜਾਇਦਾਦਾਂ ਖਰੀਦ ਰਹੇ ਹਨ। ਦੁਬਈ ਪੂਰੀ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ, ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸਸਤੇ ਭਾਅ 'ਤੇ ਜਾਇਦਾਦ ਪ੍ਰਦਾਨ ਕਰ ਰਿਹਾ ਹੈ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਲੁਧਿਆਣਾ ਦੇ ਕਾਰੋਬਾਰੀਆਂ ਨੇ ਵੱਡੇ ਪੱਧਰ 'ਤੇ ਜਾਇਦਾਦਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹਾ ਨਹੀਂ ਹੈ ਕਿ ਲੁਧਿਆਣੇ ਦੇ ਲੋਕਾਂ ਨੇ ਪਹਿਲਾਂ ਕਦੇ ਉੱਥੇ ਕੋਈ ਕਾਰੋਬਾਰ ਨਹੀਂ ਕੀਤਾ। ਹਾਲ ਹੀ ਵਿੱਚ ਲੁਧਿਆਣੇ ਦੇ ਇੱਕ ਵੱਡੇ ਗਰੁੱਪ ਨੇ ਉੱਥੇ ਇੱਕ ਹਜ਼ਾਰ ਮਰਸਡੀਜ਼ ਨੂੰ ਟੈਕਸੀਆਂ ਦੇ ਰੂਪ ਵਿੱਚ ਰੱਖੀਆਂ ਹਨ।
ਇਹ ਵੀ ਪੜ੍ਹੋ : ਮੁੜ ਉਡਾਣ ਭਰਨ ਦੀ ਤਿਆਰੀ ਜੈੱਟ ਏਅਰਵੇਜ਼, DGCA ਨੇ ਦਿੱਤੀ ਮਨਜ਼ੂਰੀ
ਇਸ ਤੋਂ ਇਲਾਵਾ ਕਈ ਲੋਕਾਂ ਨੇ ਉਥੇ ਆਪਣੇ ਦਫ਼ਤਰ ਵੀ ਖੋਲ੍ਹੇ ਹੋਏ ਹਨ, ਜੋ ਭਾਰਤ ਤੋਂ ਸਾਮਾਨ ਮੰਗਵਾ ਕੇ ਦੂਜੇ ਦੇਸ਼ਾਂ ਨੂੰ ਸਪਲਾਈ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਟੈਕਸ ਤੋਂ ਕਾਫ਼ੀ ਛੋਟ ਮਿਲਦੀ ਹੈ। ਲੁਧਿਆਣਾ ਦੇ ਕੁਝ ਅਜਿਹੇ ਕਾਰੋਬਾਰੀ ਵੀ ਹਨ, ਜਿਨ੍ਹਾਂ ਨੇ ਹੋਟਲ ਉਦਯੋਗ ਵਿੱਚ ਵੀ ਕਦਮ ਰੱਖ ਕੇ ਇੱਕ ਨਵਾਂ ਮੋੜ ਹਾਸਲ ਕੀਤਾ ਹੈ। ਮਾਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਮਹਾਨਗਰਾਂ ਤੋਂ ਸਸਤੀਆਂ ਜਾਇਦਾਦਾਂ ਦੁਬਈ 'ਚ ਮਿਲ ਰਹੀਆਂ ਹਨ। ਭਾਰਤ ਵਿੱਚ ਜਿੱਥੇ ਉਕਤ ਮਹਾਨਗਰਾਂ ਵਿੱਚ ਜਾਇਦਾਦ ਦੀ ਕੀਮਤ 60 ਹਜ਼ਾਰ ਤੋਂ 1.25 ਲੱਖ ਰੁਪਏ ਹੈ, ਉਥੇ ਦੁਬਈ ਵਿੱਚ ਇਹ 30 ਹਜ਼ਾਰ ਤੋਂ 60 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਉਪਲਬਧ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਅੱਜ ਜਿਸ ਤਰ੍ਹਾਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਅਮਰੀਕਾ ਵਰਗੇ ਦੇਸ਼ਾਂ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਸਖ਼ਤੀ ਵਧਾ ਦਿੱਤੀ ਹੈ। ਉਸ ਦਾ ਫ਼ਾਇਦਾ ਉਠਾਉਂਦੇ ਹੋਏ ਦੁਬਈ ਨੇ ਲੋਕਾਂ ਨੂੰ ਆਪਣੇ ਕੋਲ ਸੱਦਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਆਬਾਦੀ ਬਹੁਤ ਵੱਧ ਗਈ ਹੈ। ਇਸ ਲਈ ਉਥੋਂ ਦੇ ਸ਼ੇਖ ਭਾਈਚਾਰੇ ਨੇ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਵੀ ਲੋਕਾਂ ਨੇ ਹੁਣ ਦੁਬਈ ਵਿੱਚ ਜਾਇਦਾਦਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਜਿੱਥੇ ਉਹਨਾਂ ਨੂੰ ਦੁਬਈ ਵਿੱਚ ਜਾਇਦਾਦ ਤੋਂ ਮੁਨਾਫ਼ਾ ਨਜ਼ਰ ਆਉਣ ਲੱਗਾ, ਉੱਥੇ ਹੀ ਇਹ ਉਸ ਦਾ ਪੱਕਾ ਟਿਕਾਣਾ ਵੀ ਬਣ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉੱਥੇ ਆਜ਼ਾਦ ਫਲੋਰਾਂ ਅਤੇ ਫਲੈਟਾਂ ਦੀ ਵਿਕਰੀ ਵਧ ਰਹੀ ਹੈ। ਨਿਵੇਸ਼ ਦੇ ਲਿਹਾਜ਼ ਨਾਲ ਦੁਬਈ ਨੂੰ ਬਹੁਤ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਭਾਰਤ ਦੇ ਕਿਸੇ ਵੀ ਕੋਨੇ ਤੋਂ ਦੁਬਈ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਵੱਧ ਤੋਂ ਵੱਧ 4 ਘੰਟੇ ਦਾ ਸਫ਼ਰ ਕਰਕੇ ਦੁਬਈ ਪਹੁੰਚ ਸਕਦੇ ਹੋ। ਯਾਨੀ ਲੁਧਿਆਣਾ ਤੋਂ ਦਿੱਲੀ ਪਹੁੰਚਣ ਲਈ ਲੋਕ ਜਿੰਨੇ ਸਮੇਂ ਵਿੱਚ ਦੁਬਈ ਪਹੁੰਚ ਜਾਂਦੇ ਹਨ। ਜਿਸ ਕਾਰਨ ਲੁਧਿਆਣਾ ਦੇ ਲੋਕ ਦੁਬਈ ਨੂੰ ਲੋਕਲ ਵਾਂਗ ਮਹਿਸੂਸ ਕਰਨ ਲੱਗੇ ਹਨ। ਬਹੁਤ ਸਾਰੇ ਲੋਕ ਹਰ ਹਫ਼ਤੇ ਦੁਬਈ ਆਉਂਦੇ ਹਨ, ਕਿਉਂਕਿ ਉਹ ਆਪਣੇ ਕਾਰੋਬਾਰ ਨੂੰ ਦੁਬਈ ਰਾਹੀਂ ਦੂਜੇ ਦੇਸ਼ਾਂ ਵਿੱਚ ਲੈ ਗਏ ਹਨ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ
ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਦੁਬਈ ਦੇ ਲੋਕਾਂ ਨੇ ਇਕ ਜਾਇਦਾਦ 'ਤੇ ਪ੍ਰਦਰਸ਼ਨੀ ਲਗਾਈ ਸੀ, ਜਿਸ ਵਿਚ ਲੁਧਿਆਣਾ ਦੇ ਕਰੀਬ 30 ਲੋਕਾਂ ਦੇ ਇਕ ਗਰੁੱਪ ਨੇ ਉਥੇ ਜ਼ਮੀਨ ਦਾ ਇਕ ਵੱਡਾ ਹਿੱਸਾ ਖਰੀਦਿਆ ਹੈ। ਜਿਸ 'ਤੇ ਹੁਣ ਅਸੀਂ ਘਰ ਬਣਾ ਕੇ ਵੇਚਾਂਗੇ, ਮਤਲਬ ਕਿ ਹੁਣ ਲੁਧਿਆਣਾ ਦੇ ਲੋਕ ਦੁਬਈ 'ਚ ਵੀ ਬਿਲਡਰ ਦਾ ਕੰਮ ਕਰਨਗੇ। ਬੇਸ਼ੱਕ ਦੁਬਈ ਨੇ ਉਥੇ ਸਸਤੀਆਂ ਜਾਇਦਾਦਾਂ ਦਾ ਲਾਲਚ ਦੇ ਕੇ ਕਾਰੋਬਾਰੀਆਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਜ਼ਰੂਰ ਹੋਵੇਗਾ। ਭਾਰਤ ਸਰਕਾਰ ਨੂੰ ਇਹ ਵੀ ਸੋਚਣਾ ਹੋਵੇਗਾ ਕਿ ਅਜਿਹੇ ਲੋਕਾਂ ਲਈ ਕੋਈ ਅਜਿਹੀ ਵਪਾਰਕ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ, ਜਿਸ ਨਾਲ ਕਾਰੋਬਾਰੀਆਂ ਦੀ ਦਿਲਚਸਪੀ ਦਿਖਾਈ ਦੇਵੇ। ਨਹੀਂ ਤਾਂ ਭਾਰਤ ਦਾ ਪੈਸਾ ਦੂਜੇ ਦੇਸ਼ਾਂ ਦੇ ਬੈਂਕ ਖਾਤਿਆਂ ਵਿੱਚ ਹੀ ਨਜ਼ਰ ਆਵੇਗਾ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀਸ਼ਾ ਗੁਲਾਟੀ ਨੂੰ ਘਰ ਖ਼ਾਲੀ ਕਰਨ ਦੇ ਹੁਕਮਾਂ ’ਤੇ ਹਾਈਕੋਰਟ ਦੀ ਰੋਕ
NEXT STORY