ਵੈੱਬ ਡੈਸਕ- ਬੱਚਿਆਂ ਦੀ ਇਮਿਊਨਿਟੀ (ਰੋਗ ਪ੍ਰਤੀਰੋਧਕ ਤਾਕਤ) ਵੱਡਿਆਂ ਨਾਲੋਂ ਕਮਜ਼ੋਰ ਹੁੰਦੀ ਹੈ, ਇਸ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਜ਼ਿਆਦਾ ਤੇਜ਼ੀ ਨਾਲ ਹੋ ਜਾਂਦਾ ਹੈ। ਅਕਸਰ ਗੰਦਾ ਪਾਣੀ, ਅਸਵਸਥ ਖਾਣਾ ਜਾਂ ਹੱਥ ਨਾ ਧੋਣਾ ਇਸ ਦਾ ਮੁੱਖ ਕਾਰਨ ਹੁੰਦਾ ਹੈ। ਇਨ੍ਹਾਂ ਕਾਰਣਾਂ ਕਰਕੇ ਬੱਚਿਆਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤਾਂ ਦੀ ਸਮੱਸਿਆ ਆ ਸਕਦੀ ਹੈ।
ਕਿਉਂ ਹੁੰਦੀ ਹੈ ਪੇਟ 'ਚ ਇਨਫੈਕਸ਼ਨ?
ਡਾਕਟਰਾਂ ਦੇ ਅਨੁਸਾਰ, ਬੱਚਿਆਂ ਦੇ ਪੇਟ 'ਚ ਇਨਫੈਕਸ਼ਨ ਰੋਟਾਵਾਇਰਲ (Rotavirus) ਅਤੇ ਨੋਰਾਵਾਇਰਸ (Norovirus) ਦੇ ਕਾਰਨ ਹੁੰਦੀ ਹੈ। ਇਹ ਦੋਵੇਂ ਵਾਇਰਸ ਬਹੁਤ ਜ਼ਿਆਦਾ ਸੰਕਰਮਣਸ਼ੀਲ ਹੁੰਦੇ ਹਨ ਅਤੇ ਬੱਚੇ ਇਕ ਵਾਰ ਨਹੀਂ, ਕਈ ਵਾਰ ਇਸ ਨਾਲ ਦੁਬਾਰਾ ਵੀ ਸੰਕਰਮਿਤ ਹੋ ਸਕਦੇ ਹਨ।
ਇਨਫੈਕਸ਼ਨ ਤੋਂ ਬਾਅਦ ਉਲਟੀ, ਦਸਤ ਅਤੇ ਕਮਜ਼ੋਰੀ ਜਿਹੇ ਲੱਛਣ ਆਮ ਹਨ।
ਇੰਫੈਕਸ਼ਨ ਦੇ ਮੁੱਖ ਲੱਛਣ
- ਮਨ ਖ਼ਰਾਬ ਹੋਣਾ
- ਵਾਰ-ਵਾਰ ਦਸਤ ਲੱਗਣਾ
- ਉਲਟੀ ਹੋਣਾ
- ਸਰੀਰ 'ਚ ਦਰਦ ਜਾਂ ਬੁਖਾਰ ਜਿਹਾ ਮਹਿਸੂਸ ਹੋਣਾ
- ਹੱਥਾਂ-ਪੈਰਾਂ 'ਚ ਦਰਦ
ਬੱਚੇ ਨੂੰ ਕਿਵੇਂ ਬਚਾਈਏ?
ਹਲਕਾ ਅਤੇ ਸਿਹਤਮੰਦ ਖਾਣਾ ਦਿਓ
ਬੱਚਿਆਂ ਨੂੰ ਪੇਟ ਦੀ ਇਨਫੈਕਸ਼ਨ ਤੋਂ ਬਚਾਉਣ ਲਈ ਮੂੰਗ ਦੀ ਖਿੱਚੜੀ, ਦਲੀਆ ਅਤੇ ਹੋਰ ਹਲਕੀਆਂ ਚੀਜ਼ਾਂ ਖਵਾਓ। ਇਹ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ ਅਤੇ ਬੱਚਿਆਂ ਦੇ ਸਰੀਰ ਨੂੰ ਐਨਰਜੀ ਵੀ ਪ੍ਰਦਾਨ ਕਰਦੀਆਂ ਹਨ।
ਤਰਲ ਪਦਾਰਥ ਦਿਓ
ਉਲਟੀ ਅਤੇ ਦਸਤਾਂ ਕਾਰਨ ਡਿਹਾਈਡਰੇਸ਼ਨ (ਪਾਣੀ ਦੀ ਕਮੀ) ਹੋ ਸਕਦੀ ਹੈ। ਇਸ ਲਈ ਬੱਚੇ ਨੂੰ ਜੂਸ, ਸੂਪ ਜਾਂ ਨਿੰਬੂ ਪਾਣੀ ਵਰਗੇ ਤਰਲ ਪਦਾਰਥ ਦਿਓ, ਤਾਂ ਕਿ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।
ਸਾਫ਼-ਸਫਾਈ ਦਾ ਧਿਆਨ ਰੱਖੋ
ਬੱਚਿਆਂ ਨੂੰ ਸਿਖਾਓ ਕਿ ਬਾਹਰ ਤੋਂ ਆਉਣ ਦੇ ਬਾਅਦ ਹੱਥ ਧੋਣਾ ਬਹੁਤ ਜ਼ਰੂਰੀ ਹਨ। ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।
ਡਾਕਟਰ ਦੀ ਸਲਾਹ ਲਓ
ਜੇ ਬੱਚੇ ਨੂੰ ਲਗਾਤਾਰ ਉਲਟੀਆਂ, ਦਸਤ ਜਾਂ ਬੁਖਾਰ ਰਹੇ, ਤਾਂ ਘਰੇਲੂ ਇਲਾਜ਼ ਦੇ ਨਾਲ ਸਮਾਂ ਨਾ ਗਵਾਓ — ਤੁਰੰਤ ਡਾਕਟਰ ਨੂੰ ਵਿਖਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਤਰੇ 'ਚ ਹੈ ਤੁਹਾਡੇ ਲਾਡਲੇ ਦਾ ਦਿਲ ਤੇ ਦਿਮਾਗ, ਬੱਚੇ ਦੇ ਸਕਰੀਨ ਟਾਈਮ 'ਤੇ ਮਾਪੇ ਦੇਣ ਧਿਆਨ
NEXT STORY