ਭਵਾਨੀਗੜ੍ਹ (ਵਿਕਾਸ, ਕਾਂਸਲ): ਪਸ਼ੂਆਂ ’ਚ ਤੇਜੀ ਨਾਲ ਫੈਲ ਰਹੇ ਚਰਮ ਰੋਗ ਨੇ ਭਵਾਨੀਗੜ੍ਹ 'ਚ ਵੀ ਦਸਤਕ ਦੇ ਦਿੱਤੀ ਹੈ। ਪਸ਼ੂਆਂ ਅੰਦਰ ਫੈਲੀ ਲੰਪੀ ਸਕਿਨ ਡਿਜੀਜ਼ ਨਾਮਕ ਬੀਮਾਰੀ ਨੇ ਸੂਬੇ ’ਚ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਲੰਪੀ ਚਰਮ ਰੋਗ ਦੀ ਚਪੇਟ 'ਚ ਆਉਣ ਨਾਲ ਇੱਥੇ ਰਾਮਪੁਰਾ ਰੋਡ 'ਤੇ ਸਥਿਤ ਗਊਸ਼ਾਲਾ ’ਚ ਲਗਭਗ 80 ਗਊਵੰਸ਼ ਬੀਮਾਰ ਹੋ ਗਏ। ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਬੀਮਾਰ ਹੋਈਆਂ ਗਊਆਂ ਦੇ ਇਲਾਜ ਸਬੰਧੀ ਤੁਰੰਤ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਬੰਧੀ ਗਊਸ਼ਾਲਾ ਦੇ ਮੈਨੇਜਰ ਸੋਮਨਾਥ ਨੇ ਦੱਸਿਆ ਕਿ ਇਥੇ ਰੱਖੇ ਗਏ ਪਸ਼ੂਆਂ ’ਚੋਂ ਲਗਭਗ 80 ਦੇ ਕਰੀਬ ਗਊਵੰਸ਼ਾਂ ’ਚ ਲੰਪੀ ਸਕਿਨ ਡਿਜੀਜ਼ ਦੇ ਲੱਛਣ ਪਾਏ ਗਏ ਹਨ, ਜਿਨ੍ਹਾਂ ’ਚ 7 ਦੁਧਾਰੂ ਪਸ਼ੂ ਵੀ ਸ਼ਾਮਲ ਹਨ। ਓਧਰ ਇਸ ਸਬੰਧੀ ਜਦੋਂ ਇਥੇ ਸਿਵਲ ਪਸ਼ੂ ਹਸਪਤਾਲ ’ਚ ਤਾਇਨਾਤ ਵੈਟਰਨਰੀ ਇੰਸਪੈਕਟਰ ਹਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗਊਸ਼ਾਲਾ ’ਚ ਸਿਰਫ਼ 4-5 ਪਸ਼ੂਆਂ ਦੇ ਲੰਪੀ ਸਕਿਨ ਡਿਜ਼ੀਜ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਉਨ੍ਹਾਂ ਵੱਲੋੰ ਮੌਕੇ ਦਾ ਜਾਇਜ਼ਾ ਲਿਆ ਗਿਆ ਸੀ ਤੇ ਵਿਭਾਗ ਵੱਲੋਂ ਇਸ ਬੀਮਾਰੀ ਤੋਂ ਪੀੜਤ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ''ਲੰਪੀ ਸਕਿਨ'' ਦੀ ਬੀਮਾਰੀ ਦੀ ਲਪੇਟ ''ਚ ਤੇਜ਼ੀ ਨਾਲ ਆ ਰਹੇ ਪਸ਼ੂ, 366 ਤੱਕ ਪਹੁੰਚੀ ਗਿਣਤੀ
ਇੱਥੇ ਦੱਸਣਯੋਗ ਹੈ ਕਿ ਲੰਪੀ ਸਕਿਨ ਬੀਮਾਰੀ ਕਾਰਨ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਨੂੜ ਦੀਆਂ ਵੀ 40 ਗਊਆਂ ਅਤੇ ਵੱਛਿਆਂ ਦੀ ਮੌਤ ਹੋ ਗਈ ਹੈ। ਇਸ ਬੀਮਾਰੀ ਨੇ ਸ਼੍ਰੀ ਰਾਧਾਕ੍ਰਿਸ਼ਨ ਗਊਸ਼ਾਲਾ ਬਨੂੜ ਦੀਆਂ ਸੈਂਕੜੇ ਦੇ ਕਰੀਬ ਗਊਆਂ ਅਤੇ ਬੱਚਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਬੀਮਾਰੀ ਦੀ ਲਪੇਟ ’ਚ ਆਈਆਂ 40 ਗਊਆਂ ਤੇ ਵੱਛਿਆਂ ਦੀ ਮੌਤ ਹੋ ਚੁੱਕੀ ਹੈ। ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਨੂੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ’ਚ 200 ਦੇ ਕਰੀਬ ਗਊਆਂ ਸਨ। ਲੰਪੀ ਸਕਿਨ ਡਿਜੀਜ਼ ਨਾਮਕ ਬੀਮਾਰੀ ਨੇ ਗਊਸ਼ਾਲਾ ’ਚ 80 ਦੇ ਕਰੀਬ ਗਊਆਂ ਤੇ ਉਨ੍ਹਾਂ ਦੇ ਵੱਛਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮਹਿੰਗਾ ਇਲਾਜ ਕਰਵਾਉਣ ਦੇ ਬਾਵਜੂਦ ਹਫ਼ਤੇ ਦੌਰਾਨ ਇਸ ਭਿਆਨਕ ਬੀਮਾਰੀ ਨੇ ਗਊਸ਼ਾਲਾ ’ਚ ਬੀਮਾਰੀ ਤੋਂ ਪੀੜਤ 40 ਦੇ ਕਰੀਬ ਗਊਆਂ ਅਤੇ ਉਨ੍ਹਾਂ ਦੇ ਵੱਛਿਆਂ ਦੀ ਮੌਤ ਹੋ ਚੁੱਕੀ ਹੈ ਅਤੇ 40 ਦੇ ਕਰੀਬ ਗਊਆਂ ਇਸ ਬੀਮਾਰੀ ਤੋਂ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
300 ਯੂਨਿਟ ਮੁਫ਼ਤ ਬਿਜਲੀ: ਡਿਫੈਕਟਿਵ ਮੀਟਰਾਂ ਤੋਂ ਸਹੀ ਰੀਡਿੰਗ ਲੈਣਾ ਪਾਵਰਕਾਮ ਲਈ ਬਣੇਗਾ ਮੁਸੀਬਤ
NEXT STORY