ਬਰੇਟਾ (ਸਿੰਗਲਾ)- ਬਰੇਟਾ ਦੇ ਨੌਜਵਾਨ ਮਧੁਸੂਦਨ ਸਿੰਗਲਾ ਨੇ ਇੰਡੀਅਨ ਏਅਰ ਲਾਈਨ ਵਿਚ ਪਾਇਲਟ ਬਣ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 1996 ਵਿਚ ਰਾਜੀਵ ਸਿੰਗਲਾ ਦੇ ਘਰ ਜੰਮੇ ਮਧੁਸੂਦਨ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।
ਇਹ ਖ਼ਬਰ ਵੀ ਪੜ੍ਹੋ - ਸਹੁਰੇ ਘਰ ਜਾਂਦਿਆਂ ਨਹਿਰ 'ਚ ਡਿੱਗੀ ਨੌਜਵਾਨ ਦੀ ਕਾਰ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਨਿਕਲ ਸਕਿਆ ਬਾਹਰ, ਮੌਤ
ਮਧੁਸੂਦਨ ਨੇ ਮੁੱਢਲੀ ਪੜ੍ਹਾਈ ਗਰੀਨ ਲੈਂਡ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਬੀ. ਟੈੱਕ ਦੀ ਉੱਚ ਸਿੱਖਿਆ ਇਲੈਕਟ੍ਰੋਨਿਕ ਪੀ. ਈ. ਸੀ. ਚੰਡੀਗੜ੍ਹ ਤੋਂ ਕਰਨ ਉਪਰੰਤ ਪਾਇਲਟ ਦੀ ਟ੍ਰੇਨਿੰਗ ਮੈਲਬੋਰਨ (ਆਸਟ੍ਰੇਲੀਆ) ਵਿਖੇ ਲਈ। ਇਹ ਨੌਜਵਾਨ ਇਸ ਇਲਾਕੇ ਦੇ ਰਾਜੀਵ ਸਿੰਗਲਾ ਪੁੱਤਰ ਦੀਵਾਨ ਚੰਦ ਸਿੰਗਲਾ ਬਹਾਦਰਪੁਰ ਵਾਲੇ ਪਰਿਵਾਰ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਇਸ ਪਛੜੇ ਇਲਾਕੇ 'ਚੋਂ ਅਜਿਹੀ ਪ੍ਰਾਪਤੀ ਹਾਸਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖਿਡੌਣਾ ਪਿਸਤੌਲ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
NEXT STORY