ਜਲੰਧਰ (ਮ੍ਰਿਦੁਲ)— ਜਲੰਧਰ ਦੇ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਮਹਿੰਦਰ ਭਗਤ ਦੇ ਗੰਨਮੈਨ ਵੱਲੋਂ ਖ਼ੁਦ ਨੂੰ ਗੋਲ਼ੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਵਿਵਾਦ ਦੇ ਕਾਰਨ ਕੁਝ ਦਿਨਾਂ ਤੋਂ ਗੰਨਮੈਨ ਪਰੇਸ਼ਾਨ ਚੱਲ ਰਿਹਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ ਕਰਨ ਦਾ ਕਦਮ ਚੁੱਕਿਆ ਹੈ। ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਮੌਕੇ ’ਤੇ ਪੁਲਸ ਨੇ ਪਹੁੰਚੇ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿੰਦਰ ਭਗਤ ਦੇ ਗੰਨਮੈਨ ਹਰਪਾਲ ਸਿੰਘ ਨੂੰ ਆਪਣੀ ਸਟੇਨਗੰਨ ਸਾਫ਼ ਕਰਨ ਦੌਰਾਨ ਗੋਲ਼ੀ ਲੱਗੀ। ਕ੍ਰਿਸ਼ਨਾ ਨਗਰ ਸਥਿਤ ਗੰਨਮੈਨ ਦੇ ਘਰ ਵਿਚ ਹੋਏ ਹਾਦਸੇ ਉਪਰੰਤ ਉਸ ਨੂੰ ਤੁਰੰਤ ਟੈਗੋਰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਹਰਪਾਲ ਸਿੰਘ ਨੇ ਦਮ ਤੋੜ ਦਿੱਤਾ। ਮਾਮਲੇ ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਮੁਤਾਬਕ ਸ਼ੁੱਕਰਵਾਰ ਰਾਤ ਸਮੇਂ ਉਹ ਆਪਣੇ ਕੰਮ ਤੋਂ ਘਰ ਪਰਤੇ ਸਨ। ਡਿਨਰ ਕਰਨ ਤੋਂ ਬਾਅਦ ਰਾਤ ਸਮੇਂ ਜਦੋਂ ਹਰਪਾਲ ਸਿੰਘ ਆਪਣੀ ਸਟੇਨਗੰਨ ਨੂੰ ਖੋਲ੍ਹ ਕੇ ਸਾਫ਼ ਕਰਨ ਲੱਗੇ ਤਾਂ ਅਚਾਨਕ ਗੋਲੀ ਚੱਲ ਗਈ। ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਹਰਪਾਲ ਸਿੰਘ ਬੇਹੋਸ਼ ਜ਼ਮੀਨ ’ਤੇ ਪਏ ਸਨ ਅਤੇ ਸਾਰਾ ਸਰੀਰ ਖ਼ੂਨ ਵਿਚ ਲਥਪਥ ਸੀ। ਗੋਲ਼ੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ। ਏ. ਡੀ. ਸੀ. ਪੀ. ਰੰਧਾਵਾ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ ਕਿ ਗੰਨਮੈਨ ਹਰਪਾਲ ਸਿੰਘ ਨੇ ਖੁਦ ਨੂੰ ਗੋਲੀ ਮਾਰੀ ਹੈ ਜਾਂ ਅਚਾਨਕ ਸਟੇਨਗੰਨ ਸਾਫ ਕਰਦਿਆਂ ਗੋਲੀ ਚੱਲੀ। ਇਸ ਸਬੰਧੀ ਏ. ਸੀ. ਪੀ. ਵਰਿਆਮ ਸਿੰਘ ਅਤੇ ਉਨ੍ਹਾਂ ਦੀ ਟੀਮ ਜਾਂਚ ਕਰ ਰਹੇ ਹਨ। ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ : ਮਾਨਸਿਕ ਤੌਰ 'ਤੇ ਬੀਮਾਰ ਲੋਕਾਂ ਲਈ ਸੈਕਟਰ-34 'ਚ ਬਣੇਗਾ 'ਪਰਮਾਨੈਂਟ ਗਰੁੱਪ ਹੋਮ'
NEXT STORY