ਜਲੰਧਰ (ਸ਼ੋਰੀ)-ਬਸਤੀਆਤ ਇਲਾਕੇ ਵਿਚ ਸਾਬਕਾ ਵਿਧਾਇਕ ਅਤੇ ਮੌਜੂਦਾ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ ਅੰਗੁਰਾਲ ਦਾ ਕਤਲ ਕਰਨ ਵਾਲੇ ਰਵੀ ਉਰਫ਼ ਕਾਲੂ ਨੂੰ ਥਾਣਾ 5 ਦੀ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਵੱਲੋਂ ਮੁਲਜ਼ਮ ਦਾ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਬਸਤੀਆਤ ਇਲਾਕੇ ਵਿਚ ਸਥਿਤ ਸਨਸਿਟੀ ਦੇ ਨੇੜੇ ਵੱਡੀ ਯੋਜਨਾ ਤਹਿਤ ਕਾਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਜਵਾਨ ਸਾਦੇ ਕੱਪੜਿਆਂ ਵਿਚ ਮੁਲਜ਼ਮ ਨੂੰ ਫੜਨ ਲਈ ਗਏ ਸਨ। ਕਾਲੂ ਜਲੰਧਰ ਤੋਂ ਭੱਜਣ ਦੀ ਫਿਰਾਕ ਵਿਚ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ DC ਹਿਮਾਂਸ਼ੂ ਦਾ ਵੱਡਾ ਬਿਆਨ, ਸਕੂਲਾਂ 'ਚ ਕਰ 'ਤੀ ਛੁੱਟੀ
ਪੁਲਸ ਨੇ ਮੁਲਜ਼ਮ ਦੇ ਡੱਬ ਵਿਚੋਂ ਵਾਰਦਾਤ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਕਾਲੂ ਨੇ ਵਿਕਾਸ ਦੇ ਦਿਲ ਦੇ ਨੇੜੇ ਵਾਰ ਕੀਤੇ ਸਨ। ਮੁੱਢਲੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਆਪਸ ਵਿਚ ਦੋਸਤ ਸਨ। ਵਾਰਦਾਤ ਵਾਲੇ ਦਿਨ ਕਾਲੂ ਨੇ ਸ਼ਰਾਬ ਜ਼ਿਆਦਾ ਪੀ ਹੋਈ ਸੀ ਤੇ ਕਿਸੇ ਗੱਲ ਨੂੰ ਲੈ ਕੇ ਕਾਲੂ ਅਤੇ ਵਿਕਾਸ ਵਿਚ ਝਗੜਾ ਹੋ ਗਿਆ।

ਇਹ ਵੀ ਪੜ੍ਹੋ: Breaking News: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਏ ਗਏ ਖਾਲੀ
ਗ੍ਰਿਫ਼ਤਾਰ ਮੁਲਜ਼ਮ ਰਵੀ ਦਾ ਕਹਿਣਾ ਹੈ ਕਿ ਵਿਕਾਸ ਨੇ ਉਸ ਦੇ ਵਾਲ ਫੜੇ ਸਨ ਅਤੇ ਇਸ ਕਾਰਨ ਤਕਰਾਰ ਹੋਈ। ਕਾਲੂ ਦੇ ਮੁਤਾਬਕ ਸ਼ਰਾਬ ਦੇ ਨਸ਼ੇ ਵਿਚ ਹੋਣ ਕਾਰਨ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਿਕਾਸ ’ਤੇ ਹਮਲਾ ਕਰ ਦਿੱਤਾ। ਉੱਧਰ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪ੍ਰਿੰਸ ਤੇ ਕਰਨ ਉਰਫ਼ ਤਾਉ ਵਾਸੀ ਬਸਤੀ ਦਾਨਿਸ਼ਮੰਦਾਂ ਫ਼ਰਾਰ ਚੱਲ ਰਹੇ ਹਨ। ਪੁਲਸ ਜਲਦੀ ਹੀ ਦੋਵੇਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਬਸਤੀਆਤ ਇਲਾਕੇ ਵਿਚ ਹਰ ਹਾਲਤ ਵਿਚ ਕਾਨੂੰਨ ਅਤੇ ਵਿਵਸਥਾ ਕਾਇਮ ਰੱਖੀ ਜਾਵੇਗੀ।
ਇਹ ਵੀ ਪੜ੍ਹੋ: Punjab:ਲਾਲ ਚੂੜਾ ਪਾ ਤੇ ਹੱਥਾਂ 'ਤੇ ਮਹਿੰਦੀ ਲਗਾ ਕੇ ਲਾੜੇ ਦੀ ਉਡੀਕ ਕਰਦੀ ਰਹੀ ਲਾੜੀ, ਐਨ ਮੌਕੇ 'ਤੇ ਮੁੰਡੇ ਨੇ...
ਪੰਜਾਬ ਦੇ ਇਨ੍ਹਾਂ ਸਕੂਲਾਂ ਦਾ ਸਮਾਂ ਬਦਲੇਗਾ! ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ...
NEXT STORY