ਸੰਗਰੂਰ (ਪ੍ਰਿੰਸ) : ਨਸ਼ਾ ਤਸਕਰੀ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸੰਗਰੂਰ ਜੇਲ੍ਹ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਮਜੀਠੀਆ ਨੂੰ ਸੰਗਰੂਰ ਲਿਆਂਦਾ ਗਿਆ ਸੀ ਅਤੇ ਕਰੀਬ 20 ਮਿੰਟਾਂ ਵਿੱਚ ਮਜੀਠੀਆ ਨੂੰ ਸੰਗਰੂਰ ਜੇਲ੍ਹ 'ਚ ਰੱਖਿਆ ਗਿਆ, ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚ ਸ਼ਿਫਟ ਕਰ ਦਿੱਤਾ ਗਿਆ ਹੈ।
ਜਦੋਂ ਮਜੀਠੀਆ ਸੰਗਰੂਰ ਜੇਲ੍ਹ ਪੁੱਜੇ ਤਾਂ ਸੰਗਰੂਰ ਤੋਂ ਅਕਾਲੀ ਦਲ ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਉਨ੍ਹਾਂ ਨੂੰ ਮਿਲਣ ਸੰਗਰੂਰ ਜੇਲ੍ਹ ਆਏ। ਗੋਲਡੀ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਸਰਾਸਰ ਗਲਤ ਹੈ, ਜੋ ਆਰੋਪ ਲਾਏ ਜਾ ਰਹੇ ਹਨ, ਉਹ ਵੀ ਝੂਠੇ ਹਨ, ਸਭ ਸਰਕਾਰਾਂ ਹੀ ਕਰਵਾ ਰਹੀਆਂ ਹਨ। ਆਉਣ ਵਾਲੇ ਸਮੇਂ 'ਚ ਸੱਚ ਸਾਹਮਣੇ ਆ ਜਾਵੇਗਾ, ਪਹਿਲਾਂ ਵੀ ਬੜੇ ਝੂਠੇ ਪਰਚੇ ਹੋਏ ਹਨ ਅਤੇ ਅਕਾਲੀ ਦਲ ਨਾਲ ਅਜਿਹਾ ਪਹਿਲਾਂ ਵੀ ਹੋਇਆ ਹੈ ਅਤੇ ਇਸੇ ਤਰ੍ਹਾਂ ਮਜੀਠੀਆ 'ਤੇ ਵੀ ਝੂਠਾ ਪਰਚਾ ਕਰਵਾਇਆ ਗਿਆ ਹੈ।
ਯੂਕ੍ਰੇਨ ’ਤੇ ਰੂਸ ਦੇ ਹਮਲਿਆਂ ਦਰਮਿਆਨ ਪ੍ਰਤਾਪ ਬਾਜਵਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕੀਤੀ ਇਹ ਬੇਨਤੀ
NEXT STORY