ਜਲੰਧਰ (ਸੁਨੀਲ)–ਥਾਣਾ ਲਾਂਬੜਾ ਅਧੀਨ ਇਕ ਪੈਟਰੋਲ ਪੰਪ ’ਤੇ ਸ਼ਾਮੀਂ ਲਗਭਗ 7.20 ਵਜੇ ਪੈਦਲ ਆਏ 2 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਹ ਖਬਰ ਸੁਣਦੇ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਸਬ-ਇੰਸ. ਗੁਰਮੀਤ ਰਾਮ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਚੈੱਕ ਕੀਤਾ।
ਇਹ ਵੀ ਪੜ੍ਹੋ- ਮੋਟਰਸਾਈਕਲ 'ਤੇ ਜਾ ਰਹੇ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੌਜਵਾਨ ਦੀ ਦਰਦਨਾਕ ਮੌਤ
ਬਲਵਿੰਦਰ ਨੇ ਦੱਸਿਆ ਕਿ ਧਾਲੀਵਾਲ-ਕਾਦੀਆਂ ਰੋਡ ’ਤੇ ਰਾਜ ਵਿਜ ਫਿਊਲ ਸਟੇਸ਼ਨ ਉਨ੍ਹਾਂ ਦੇ ਰਿਸ਼ਤੇਦਾਰ ਦਾ ਹੈ ਅਤੇ ਉਹ 7 ਵਜੇ ਦੇ ਲਗਭਗ ਗੱਡੀ ਵਿਚ ਤੇਲ ਪੁਆ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਲਗਭਗ 7.25 ਵਜੇ ਉਨ੍ਹਾਂ ਨੂੰ ਪੰਪ ਤੋਂ ਫੋਨ ਆਇਆ ਕਿ ਉਥੇ ਲੁੱਟ ਹੋ ਗਈ ਹੈ। ਉਨ੍ਹਾਂ ਤੁਰੰਤ ਐੱਸ. ਐੱਚ. ਓ. ਲਾਂਬੜਾ ਨੂੰ ਫੋਨ ਕੀਤਾ। ਪੰਪ ਦੇ ਕਰਮਚਾਰੀ ਮਨੀਸ਼ ਨੇ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਕੋਲ ਪਿਸਤੌਲ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੰਪ ਕਰਮਚਾਰੀ ਕੈਸ਼ ਸੰਭਾਲ ਰਹੇ ਸਨ ਤਾਂ ਲੁਟੇਰਿਆਂ ਨੇ ਆ ਕੇ ਪਿਸਤੌਲ ਤਾਣ ਦਿੱਤੀ ਅਤੇ ਕਰਮਚਾਰੀਆਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰੇ ਲਗਭਗ 2 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਬੇਖੌਫ ਪੈਦਲ ਹੀ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ
ਇਲਾਕੇ ਵਿਚ ਕਰਵਾਈ ਸਪੈਸ਼ਲ ਨਾਕਾਬੰਦੀ, ਕ੍ਰਾਈਮ ਸਪਾਟ ਤੋਂ ਚੁੱਕਿਆ ਕਾਲ ਡੰਪ : ਐੱਸ. ਐੱਚ. ਓ.
ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਗੁਰਮੀਤ ਰਾਮ ਨੇ ਕਿਹਾ ਕਿ ਉਹ ਵੀ. ਆਈ. ਪੀ. ਡਿਊਟੀ ’ਤੇ ਸਨ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੀ ਟੀਮ ਸੀ. ਸੀ. ਟੀ. ਵੀ. ਫੁਟੇਜ ਨੂੰ ਚੈੱਕ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਪ ਦੇ ਕਰਮਚਾਰੀਆਂ ਨੇ ਕਿਸੇ ਵਿਅਕਤੀ ’ਤੇ ਸ਼ੱਕ ਜ਼ਾਹਰ ਕੀਤਾ ਹੈ ਅਤੇ ਪੁਲਸ ਨੇ ਉਸ ਵਿਅਕਤੀ ਨੂੰ ਰਾਊਂਡਅਪ ਕਰਨ ਲਈ ਰੇਡ ਪਾਰਟੀ ਭੇਜੀ ਹੈ। ਇਲਾਕੇ ਵਿਚ ਸਪੈਸ਼ਲ ਨਾਕਾਬੰਦੀ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕ੍ਰਾਈਮ ਸਪਾਟ ਤੋਂ ਕਾਲ ਡੰਪ ਵੀ ਚੁੱਕਿਆ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਸਮੇਂ ਕਿਹੜਾ-ਕਿਹੜਾ ਫੋਨ ਐਕਟਿਵ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਵਾਰਦਾਤ
‘ਜਗ ਬਾਣੀ’ ਨੂੰ ਪੈਟਰੋਲ ਪੰਪ ਵਿਚ ਲੁੱਟ ਦੀ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਦੋਵੇਂ ਲੁਟੇਰੇ ਪੈਦਲ ਆਏ ਅਤੇ ਪੰਪ ਦੇ ਸਾਹਮਣੇ ਆਉਂਦੇ ਹੀ ਇਕ ਲੁਟੇਰੇ ਨੇ ਪੰਪ ਕਰਮਚਾਰੀਆਂ ’ਤੇ ਪਿਸਤੌਲ ਤਾਣ ਦਿੱਤੀ। ਇਸ ਦੇ ਬਾਅਦ ਇਕ ਲੁਟੇਰਾ ਪਿਸਤੌਲ ਸਮੇਤ ਪੰਪ ਦੇ ਕੈਸ਼ੀਅਰ ਰੂਮ ਵਿਚ ਦਾਖਲ ਹੋਇਆ ਅਤੇ ਟੇਬਲ ਦੇ ਦਰਾਜਾਂ ਦੀ ਤਲਾਸ਼ੀ ਲੈਣ ਲੱਗਾ ਪਰ ਇਸ ਦੇ ਬਾਅਦ ਦੂਜਾ ਲੁਟੇਰਾ ਪੰਪ ਕਰਮਚਾਰੀ ਨੂੰ ਜ਼ਬਰਦਸਤੀ ਅੰਦਰ ਲੈ ਕੇ ਦਾਖਲ ਹੋਇਆ ਅਤੇ ਕਮਰੇ ਵਿਚ ਦਰਵਾਜ਼ੇ ਨੂੰ ਕੁੰਡੀ ਲਾ ਕੇ ਬੰਦ ਕਰ ਦਿੱਤਾ। ਕਮਰੇ ਅੰਦਰ ਲੈ ਕੇ ਗਏ ਕਰਮਚਾਰੀ ਨੂੰ ਇਕ ਲੁਟੇਰੇ ਨੇ ਜ਼ੋਰ ਨਾਲ ਥੱਪੜ ਮਾਰੇ। ਇੰਨੇ ਵਿਚ ਦੋਵਾਂ ਨੇ ਕੈਸ਼ ਕੱਢਿਆ ਅਤੇ ਦਰਵਾਜ਼ਾ ਖੋਲ੍ਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ
ਕਾਂਗਰਸ 'ਚ ਮੁਅੱਤਲ ਕੀਤੇ ਜਾਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ
NEXT STORY