ਭੋਗਪੁਰ (ਸੂਰੀ)-ਥਾਣਾ ਭੋਗਪੁਰ ਦੇ ਹੇਠ ਪੈਂਦੇ ਪੁਲਸ ਚੌਂਕੀ ਪਚਰੰਗਾ ਦੇ ਪਿੰਡ ਜਲੋਵਾਲ ’ਚ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਨੌਜਵਾਨ ’ਤੇ ਹਮਲੇ ਦੇ ਸੰਬੰਧ ’ਚ ਪੁਲਸ ਵੱਲੋਂ ਜ਼ਖ਼ਮੀ ਦੇ ਨੌਜਵਾਨ ਦੇ ਬਿਆਨਾਂ ’ਤੇ 4 ਅਣਪਛਾਤਿਆਂ ਸਮੇਤ 8 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਨਜੋਤ ਸਿੰਘ ਉਰਫ਼ ਜੋਤਾ ਪੁੱਤਰ ਗੁਰਵਿੰਦਰ ਸਿੰਘ ਵਾਸੀ ਕਿਸ਼ਨਪੁਰ ਹਸਪਤਾਲ ’ਚ ਇਲਾਜ ਅਧੀਨ ਹੈ। ਮਨਜੋਤ ਸਿੰਘ ਨੇ ਬਿਆਨ ਦਿੱਤਾ ਹੈ ਕਿ ਉਹ ਸੂਰਜ ਪੁੱਤਰ ਗੁਰਮੀਤ ਚੰਦ ਵਾਸੀ ਲੰਮਾ ਪਿੰਡ ਦੇ ਨਾਲ ਕਬੱਡੀ ਮੈਚ ਵੇਖਣ ਲਈ ਪਿੰਡ ਜਲੋਵਾਲ ’ਚ ਗਿਆ ਸੀ। ਜਦੋਂ ਉਹ ਪਾਰਕਿੰਗ ’ਚ ਗਿਆ ਤਾਂ ਹਰਸ਼ ਪੁੱਤਰ ਮਨਜੀਤ ਸਿੰਘ ਵਾਸੀ ਗੜੀ ਬਖ਼ਸ਼ਾ ਜਿਸ ਦੇ ਹੱਥ ਵਿਚ ਲੋਹੇ ਦੀ ਰਾਡ ਸੀ, ਕਰਨ ਵਾਸੀ ਜਲੋਵਾਲ ਜਿਸ ਕੋਲ ਹਾਕੀ ਸੀ, ਗੁਰਦਿਆਲ ਉਰਫ਼ ਦਾਲਾ ਪੁੱਤਰ ਕੁਲਦੀਪ ਸਿੰਘ ਵਾਸੀ ਦੋਦੇ ਤਲਵੰਡੀ ਜਿਸ ਕੋਲ ਚਾਕੂ ਸੀ ਅਤੇ 3-4 ਅਣਪਛਾਤੇ ਨੌਜਵਾਨ ਜੋਕਿ ਪਹਿਲਾਂ ਹੀ ਪਾਰਕਿੰਗ ’ਚ ਖੜ੍ਹੇ ਸੀ ।
ਮਨਜੋਤ ਸਿੰਘ ਨੇ ਕਿਹਾ ਕਿ ਉਕਤ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਰਸ਼ ਨੇ ਰਾਡ ਨਾਲ ਮੇਰੀ ਸੱਜੀ ਲੱਤ ’ਤੇ ਵਾਰ ਕੀਤਾ, ਕਰਨ ਨੇ ਆਪਣੇ ਹੱਥ ’ਚ ਫੜ੍ਹੀ ਹੱਕ ਨਾਲ, ਗੁਰਦਿਆਲ ਸਿੰਘ ਉਰਫ਼ ਦਾਲਾ ਨੇ ਚਾਕੂ ਨਾਲ ਦੋ ਵਾਰ ਕੀਤੇ ਅਤੇ ਪੱਗ ਵੀ ਉਤਾਰ ਦਿੱਤੀ। ਰੌਲਾ ਪਾਉਣ ’ਤੇ ਉਕਤ ਸਾਰੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਗੱਡੀ ਫਰਾਰ ਹੋ ਗਏ।
ਇਹ ਵੀ ਪੜ੍ਹੋ : ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ 'ਚ ਫਸੇ ਰਹੇ ਲੋਕ, ਜਾਣੋ ਕੀ ਰਿਹਾ ਕਾਰਨ
ਇਸ ਦੌਰਾਨ ਦੋਸਤ ਸੂਰਜ ਨੇ ਸਵਾਰੀ ਦੇ ਪ੍ਰਬੰਧ ਕਰਕੇ ਪਹਿਲਾਂ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ। ਸੱਟਾਂ ਜ਼ਿਆਦਾ ਹੋਣ ਕਾਰਨ ਜੋਹਲ ਹਸਪਤਾਲ ਜਲੰਧਰ ਲਿਆ ਕੇ ਦਾਖ਼ਲ ਕਰਵਾ ਦਿੱਤਾ। ਮਨਜੋਤ ਸਿੰਘ ਨੇ ਕਿਹਾ ਕਿ ਮੇਰੀ ਕੁੱਟਮਾਰ ਗੁਰਪ੍ਰੀਤ ਉਰਫ਼ ਗੋਪੀ ਪੁੱਤਰ ਰਾਮ ਪਿਆਰਾ ਵਾਸੀ ਸ਼ਿਵਦਾਸਪੁਰ ਦੀ ਸ਼ਹਿ ’ਤੇ ਹੋਈ ਹੈ, ਜੋਕਿ ਉੱਥੇ ਗਰਾਊਂਡ ’ਚ ਮੈਚ ਵੇਖ ਰਿਹਾ ਸੀ। ਗੋਪੀ ਮੇਰੇ ਨਾਲ ਰੰਜਿਸ਼ ਰੱਖਦਾ ਸੀ। ਹਰਸ਼ ਮੈਨੂੰ ਇੰਸਟਾ ਆਈ. ਡੀ. ’ਤੇ ਗਾਲੀ ਗਲੋਚ ਕਰਦਾ ਸੀ।
ਪੁਲਸ ਨੇ ਮਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 4 ਅਣਪਛਾਤੇ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਮਾਮਲੇ ’ਚ ਡਾਕਟਰ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜੇਕਰ ਰਿਪੋਰਟ ਵਿਚ ਇਹ ਪਾਇਆ ਗਿਆ ਹੈ ਕਿ ਇਸ ਨੌਜਵਾਨ ਉੱਪਰ ਜਾਨਲੇਵਾ ਹਮਲਾ ਹੋਇਆ ਹੈ ਤਾਂ ਇਸ ਮਾਮਲੇ ਵਿਚ ਵਾਧਾ ਜੁਰਮ ਦਰਜ ਕਰ ਦਿੱਤਾ ਜਾਵੇਗਾ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਕੀਤੀ ਚੈਕਿੰਗ
NEXT STORY