ਕਾਠਗੜ੍ਹ/ਨਵਾਂਸ਼ਹਿਰ (ਰਾਜੇਸ਼, ਮਨੋਰੰਜਨ)-ਬਲਾਚੌਰ ਸਬ-ਡਿਵੀਜ਼ਨ ਦੇ ਪਿੰਡ ਸੋਭੂਵਾਲ ਵਿਚ ਖੇਤਾਂ ਵਿਚ ਮੋਟਰ ’ਤੇ ਰਹਿੰਦੇ ਇਕ ਬਜ਼ੁਰਗ ਦਾ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਪਿਛਲੇ 25 ਸਾਲਾਂ ਤੋਂ ਇਥੇ ਹੀ ਰਹਿ ਰਿਹਾ ਸੀ। ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਲਾਚੌਰ ਭੇਜ ਦਿੱਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਬਲਾਚੌਰ ਸ਼ਾਮ ਸੁੰਦਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਸੋਭੂਵਾਲ ਦੇ ਖੇਤਾਂ ਵਿਚ ਇਕ ਮੋਟਰ 'ਤੇ ਕੋਈ ਲੜਾਈ-ਝਗੜਾ ਹੋਇਆ ਹੈ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਥੇ ਖ਼ੂਨ ਨਾਲ ਲਥਪਥ ਰਮੇਸ਼ ਕੁਮਾਰ (60) ਦੀ ਲਾਸ਼ ਪਈ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਰਮੇਸ਼ ਕੁਮਾਰ ਪਿਛਲੇ 20-25 ਸਾਲ ਤੋਂ ਇਸੇ ਮੋਟਰ ’ਤੇ ਰਹਿੰਦਾ ਸੀ। ਕਦੇ-ਕਦੇ ਬਾਬਾ ਜਗਤ ਰਾਮ ਦੇ ਡੇਰੇ ’ਤੇ ਵੀ ਚਲਾ ਜਾਂਦਾ ਸੀ। ਡੀ. ਐੱਸ. ਪੀ. ਸ਼ਾਮ ਸੁੰਦਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਛੋਕਡ਼ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਕ ਅੱਧੀ ਰਾਤ ਦੇ ਕਰੀਬ ਇਕ ਚਿੱਟੇ ਰੰਗ ਦੀ ਕਾਰ ਵਿਚ ਆਏ ਕੁਝ ਵਿਅਕਤੀਆਂ ਨੇ ਮੋਟਰ ’ਤੇ ਰਮੇਸ਼ ਕੁਮਾਰ ਉਰਫ਼ ਭਲਵਾਨ ਨਾਲ ਕੁੱਟਮਾਰ ਕੀਤੀ ਅਤੇ ਉਹ ਆਪਣੀ ਜਾਨ ਬਚਾਉਣ ਲਈ ਨਜ਼ਦੀਕੀ ਇਕ ਹੋਰ ਮੋਟਰ ਵੱਲ ਮਦਦ ਲਈ ਭੱਜਿਆ ਜਿੱਥੇ ਪਹਿਲਾਂ ਤੋਂ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਨੂੰ ਕਿਹਾ ਕਿ ਮੈਨੂੰ ਬਾਬੇ ਦੇ ਡੇਰੇ ’ਤੇ ਛੱਡ ਆ ਪਰ ਪ੍ਰਵਾਸੀ ਮਜ਼ਦੂਰ ਕੋਲ ਕੋਈ ਸਾਧਨ ਨਾ ਹੋਣ ਕਾਰਨ ਉਹ ਕਿਸੇ ਸਾਧਨ ਦਾ ਇੰਤਜ਼ਾਮ ਕਰਨ ਚਲਾ ਗਿਆ।
ਇਹ ਵੀ ਪੜ੍ਹੋ- ਕੁੜੀ ਨੇ ਕੀਤਾ ਵਿਆਹ ਤੋਂ ਇਨਕਾਰ, ਗੁੱਸੇ 'ਚ ਆ ਕੇ ਨੌਜਵਾਨ ਨੇ ਕੀਤਾ ਉਹ ਜੋ ਸੋਚਿਆ ਨਾ ਸੀ
ਜਦੋਂ ਉਹ ਵਾਪਸ ਆਇਆ ਤਾਂ ਕਾਰ ਫਿਰ ਰਮੇਸ਼ ਵੱਲ ਆਉਂਦੀ ਵੇਖ ਕੇ ਉਹ ਡਰਦਾ ਹੋਇਆ ਪਿੱਛੇ ਨੂੰ ਭੱਜ ਗਿਆ, ਜਿਸ ਤੋਂ ਬਾਅਦ ਕਾਰ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਰਮੇਸ਼ ਦਾ ਕਤਲ ਕਰ ਦਿੱਤਾ। ਪ੍ਰਵਾਸੀ ਮਜ਼ਦੂਰ ਨੇ ਇਸ ਸਬੰਧੀ ਨਜ਼ਦੀਕੀ ਲੋਕਾਂ ਨੂੰ ਦੱਸਿਆ ਅਤੇ ਫਿਰ 112 ’ਤੇ ਪੁਲਸ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਰਣਜੀਤ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਅਵਤਾਰ ਸਿੰਘ, ਡੀ. ਐੱਸ. ਪੀ. (ਡੀ) ਅਮਨਦੀਪ ਸਿੰਘ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ- ਮੇਰੇ ਕੋਲੋਂ ਨਹੀਂ ਹੁੰਦਾ ਕੰਮ ਆਖ ਘਰੋਂ ਗਈ ਕੁੜੀ, ਹੁਣ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਜਲੰਧਰ ਦੀ ਮਸ਼ਹੂਰ PPR ਮਾਰਕਿਟ ਵਿੱਚ ਪੁਲਸ ਦੀ ਛਾਪੇਮਾਰੀ, ਮਚਿਆ ਹੰਗਾਮਾ
NEXT STORY