ਫਗਵਾੜਾ (ਜਲੋਟਾ) : ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਪਿੰਡ ਭੁੱਲਾਰਾਈ 'ਚ ਮੰਗਲਵਾਰ ਨੂੰ ਉਸ ਵੇਲੇ ਭਾਰੀ ਹੰਗਾਮਾ ਹੁੰਦਾ ਵੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਹੀ ਰਹਿਣ ਵਾਲੇ ਇੱਕ ਨਾਬਾਲਗ ਲੜਕੇ ਅਤੇ ਮੋਟਰਸਾਈਕਲ 'ਤੇ ਆਏ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਤੋਂ ਕਥਿਤ ਤੌਰ 'ਤੇ ਉਸਦਾ ਆਈਫੋਨ ਅਤੇ ਮੋਟਰਸਾਈਕਲ ਲੁੱਟ ਲਿਆ। ਪਰ ਇਸ ਤੋਂ ਪਹਿਲਾਂ ਕੀ ਤਿੰਨੋਂ ਲੁਟੇਰੇ ਮੌਕੇ ਤੋਂ ਲੁੱਟ-ਖੋਹ ਕਰ ਕੇ ਫਰਾਰ ਹੋ ਜਾਂਦੇ, ਪਿੰਡ 'ਚ ਇਸ ਗੱਲ ਦਾ ਰੌਲਾ ਪੈ ਗਿਆ ਅਤੇ ਪਿੰਡ ਵਾਸੀਆਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਿਸ ਨੂੰ ਬਾਅਦ ਵਿੱਚ ਅੱਧ ਨੰਗੀ ਹਾਲਤ ਵਿੱਚ ਫਗਵਾੜਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਹਮਲੇ 'ਚ ਜ਼ਖਮੀ ਹੋਏ ਨਾਬਾਲਗ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸਦਾ ਇਲਾਜ ਸਰਕਾਰੀ ਡਾਕਟਰਾਂ ਵਲੋਂ ਜਾਰੀ ਹੈ।
ਇਹ ਵੀ ਪੜ੍ਹੋ : ਲੁਧਿਆਣੇ ਦੇ ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ Raid! ਇੱਧਰ-ਉੱਧਰ ਹੋ ਗਏ ਪਿਉ-ਪੁੱਤ
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਲੁਟੇਰਿਆਂ ਨੇ ਨਾਬਾਲਗ ਲੜਕੇ 'ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਲੁੱਟ ਲਿਆ। ਇਸੇ ਦੌਰਾਨ ਮੌਕੇ ਤੋਂ 2 ਲੁਟੇਰੇ ਲੁੱਟ-ਖੋਹ ਕੀਤੇ ਗਏ ਸਾਮਾਨ ਸਮੇਤ ਫਰਾਰ ਹੋ ਗਏ, ਜਦਕਿ ਇੱਕ ਲੁਟੇਰੇ ਨੂੰ ਉਹਨਾਂ ਵੱਲੋਂ ਕਾਬੂ ਕਰਕੇ ਫਗਵਾੜਾ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਅੱਜ ਚਿੱਟੇ ਦਿਨ ਪਿੰਡ ਵਿੱਚ ਲੁਟੇਰਿਆਂ ਨੇ ਨਾਬਾਲਗ ਲੜਕੇ ਤੋਂ ਲੁੱਟਖੋਹ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਹੈ, ਉਸਨੇ ਇਸ ਗੱਲ ਨੂੰ ਸਾਫ ਤੌਰ 'ਤੇ ਸਾਬਤ ਕਰ ਦਿੱਤਾ ਹੈ ਕਿ ਹੁਣ ਪਿੰਡਾਂ 'ਚ ਰਹਿਣ ਵਾਲੇ ਵਸਨੀਕ ਵੀ ਚੋਰ ਲੁਟੇਰਿਆਂ ਤੋਂ ਸੁਰੱਖਿਅਤ ਨਹੀਂ ਹਨ। ਪਿੰਡ ਵਾਸੀਆਂ ਨੇ ਫਗਵਾੜਾ ਪੁਲਸ ਪਾਸੋਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮੰਗਲਵਾਰ ਨੂੰ ਪਿੰਡ 'ਚ ਵਾਪਰੀ ਵਾਰਦਾਤ 'ਚ ਸ਼ਾਮਿਲ ਰਹੇ ਦੋ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੇ ਦੱਸਣ ਮੁਤਾਬਕ ਜਿਸ ਲੁਟੇਰੇ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਹੈ, ਉਸ ਦਾ ਮੋਟਰਸਾਈਕਲ ਵੀ ਪੁਲਸ ਨੇ ਕਬਜ਼ੇ 'ਚ ਲੈ ਕੇ ਦੋਸ਼ੀ ਲੁਟੇਰੇ ਪਾਸੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਪੁਲਸ ਨੇ ਇਸ ਮਾਮਲੇ ਸਬੰਧੀ ਕੋਈ ਪੁਲਸ ਕੇਸ ਆਦਿ ਦਰਜ ਨਹੀਂ ਕੀਤਾ ਹੈ। ਦੱਸਣ ਮੁਤਾਬਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : 'ਚੋਣ ਕਮਿਸ਼ਨ ਹੁਣ ‘BJP ਕਮਿਸ਼ਨ’ ਬਣ ਗਿਆ', SIR ਵਿਰੋਧੀ ਰੈਲੀ ’ਚ ਬੋਲੀ ਮਮਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ, ਜਵਾਬੀ ਕਾਰਵਾਈ ’ਚ ਮੁਲਜ਼ਮ ਨੂੰ ਲੱਗੀ ਗੋਲੀ
NEXT STORY