ਟਾਂਡਾ ਉੜਮੜ (ਵਰਿੰਦਰ ਪੰਡਿਤ) : ਬੀਤੀ ਦੇਰ ਰਾਤ ਟਾਂਡਾ ਉੜਮੁੜ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਗਿੱਲ ਨਜ਼ਦੀਕ ਬੱਬਲ ਪੈਟਰੋਲ ਪੰਪ 'ਤੇ 2 ਲੁਟੇਰਿਆਂ ਨੇ ਧਾਵਾ ਬੋਲਦੇ ਹੋਏ ਪੈਟਰੋਲ ਪੰਪ ਦੇ ਕਰਿੰਦੇ ਨਾਲ ਕੁੱਟਮਾਰ ਕਰਦੇ ਹੋਏ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਲਈ।
ਇਹ ਵੀ ਪੜ੍ਹੋ : ATM ਬਦਲ ਕੇ ਠੱਗੀਆਂ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਲੁੱਟ ਦਾ ਸ਼ਿਕਾਰ ਹੋਏ ਕਰਿੰਦੇ ਯੁਵਰਾਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਹ ਪੰਪ 'ਤੇ ਸੁੱਤੇ ਹੋਏ ਸਨ ਤਾਂ 2 ਹਥਿਆਰਬੰਦ ਲੁਟੇਰੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਲਈ। ਪੀੜਤ ਨੇ ਇਸ ਲੁੱਟ ਦੀ ਵਾਰਦਾਤ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਵੱਡੀ ਖ਼ਬਰ : ਤਰਨਤਾਰਨ 'ਚ ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁੱਠਭੇੜ, ਤਾੜ-ਤਾੜ ਚੱਲੀਆਂ ਗੋਲੀਆਂ
NEXT STORY