ਮਲੋਟ (ਜੁਨੇਜਾ, ਕਾਠਪਾਲ) : ਭਾਜਪਾ ਵਿਧਾਇਕ ’ਤੇ ਹਮਲੇ ਤੋਂ ਬਾਅਦ ਅੱਜ ਪਾਰਟੀ ਵੱਲੋਂ ਮਲੋਟ ਬੰਦ ਦੇ ਦਿੱਤੇ ਸੱਦੇ ਦਾ ਰਲਵਾਂ ਮਿਲਵਾਂ ਹੁੰਗਾਰਾਂ ਮਿਲਿਆ। ਪਹਿਲਾਂ ਪੂਰੇ ਦਿਨ ਦੇ ਬੰਦ ਤੋਂ ਬਾਅਦ ਵਪਾਰ ਮੰਡਲ ਨੇ 2 ਵਜੇ ਤੱਕ ਰੱਖਣ ਦਾ ਫੈਸਲਾ ਕੀਤਾ। ਅੱਜ ਦਿਨ ਚੜਦਿਆਂ ਹੀ ਭਾਜਪਾ ਵਰਕਰਾਂ ਵੱਲੋਂ ਸ਼ਹਿਰ ਅੰਦਰ ਦੁਕਾਨਾਂ ਬੰਦ ਕਰਾਉਣ ਲਈ ਇਕ ਸ਼ਾਤਮਈ ਮਾਰਚ ਕੱਢਿਆ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਦੇ ਵਰਕਰਾਂ ਤੋਂ ਕਈ ਗੁਣਾ ਵੱਧ ਪੁਲਸ ਫੋਰਸ ਸੀ। ਭਾਜਪਾ ਵਰਕਰਾਂ ਵੱਲੋਂ ਵਪਾਰ ਮੰਡਲ ਦੀ ਹਮਾਇਤ ਲਈ ਪਰ ਇਸ ਦੇ ਬਾਵਜੂਦ ਮੇਨ ਬਾਜ਼ਾਰ 80 ਫੀਸਦੀ ਬੰਦ ਹੋਈ। ਇੰਦਰਾ ਰੋਡ ਤੇ ਅੱਧੀਆਂ ਦੁਕਾਨਾਂ ਖੁੱਲੀਆਂ ਰਹੀਆਂ ਪਰ ਆੜ੍ਹਤੀ ਯੂਨੀਅਨ ਵੱਲੋਂ ਭਾਜਪਾ ਦੇ ਬੰਦ ਅਨਾਜ ਮੰਡੀ ਸਮੇਤ ਜਿਥੇ ਕਈ ਬਾਜ਼ਾਰਾਂ ਵਿਚ ਅੱਧੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਪਰ ਇੰਦਰਾ ਰੋਡ, ਖੇਸਾਂ ਵਾਲੀ ਗਲੀ ਵਿਚਲੇ ਦੁਕਾਨਦਾਰਾਂ ਨੇ ਦੁਕਾਨਾਂ ਨਾ ਬੰਦ ਕਰਨ ਦਾ ਫ਼ੈਸਲਾ ਕਰਦਿਆਂ ਆਪਣੀਆਂ ਦੁਕਾਨਾਂ ਖੁੱਲੀਆਂ ਰੱਖੀਆਂ। ਇੰਦਰਾ ਰੋਡ ਦੇ ਦੁਕਾਨਦਾਰਾਂ ਨੇ ਅਪੀਲ ਕਰਨ ਆਏ ਭਾਜਪਾ ਵਰਕਰਾਂ ਨੂੰ ਸਪੱਸ਼ਟ ਨਾਂਹ ਕਰਦਿਆਂ ਕਿਹਾ ਕਿ ਦੁਕਾਨਦਾਰ ਕਿਸਾਨਾਂ ਦੇ ਸਮਰਥਨ ਵਿਚ ਮਹੀਨਾਂ ਬੰਦ ਕਰ ਸਕਦੇ ਹਨ ਪਰ ਭਾਜਪਾ ਦੇ ਕਹਿਣ ’ਤੇ ਨਹੀਂ ਕਰਨਗੇ।
ਇਹ ਵੀ ਪੜ੍ਹੋ : ਬੰਦ ਦੇ ਸੱਦੇ ਤੋਂ ਬਾਅਦ ਮਲੋਟ ’ਚ ਸਥਿਤੀ ਤਣਾਅਪੂਰਨ, ਪੁਲਸ ਛਾਉਣੀ ’ਚ ਹੋਇਆ ਤਬਦੀਲ
ਸ਼ਹਿਰ ਵਿਚ ਬੰਦ ਦੀ ਅਪੀਲ ਕਰਨ ਮਗਰੋਂ ਭਾਜਪਾ ਵਰਕਰਾਂ ਨੇ ਗਾਂਧੀ ਚੌਂਕ ਵਿਚ ਧਰਨਾ ਲਗਾ ਦਿੱਤਾ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਕਿਹਾ ਕਿ ਭਾਜਪਾ ਵੱਲੋਂ ਵਿਧਾਇਕ ’ਤੇ ਹਮਲੇ ਮਾਮਲੇ ਦੇ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਅੱਜ ਮਲੋਟ ਬੰਦ ਦਾ ਸੱਦਾ ਦਿੱਤਾ ਸੀ ਇਸ ਤੋਂ ਬਾਅਦ ਜੇ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਪੰਜਾਬ ਬੰਦ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਦਿੱਤਾ। ਇਸ ਮੌਕੇ ਸੂਬਾ ਸਕੱਤਰ ਸੁਨੀਤਾ ਗਰਗ, ਮੰਡਲ ਪ੍ਰਧਾਨ ਸੀਤਾ ਰਾਮ ਖਟਕ, ਜ਼ਿਲ੍ਹਾ ਉਪ ਪ੍ਰਧਾਨ ਸੋਮ ਕਾਲੜਾ, ਆਈ. ਟੀ. ਸੈੱਲ ਦੇ ਜ਼ਿਲ੍ਹਾ ਇੰਚਾਰਜ ਹਰੀਸ਼ ਗਰੋਵਰ, ਪ੍ਰੇਮ ਜਾਂਗਿੰਡ, ਕੇਸ਼ਵ ਸਿਡਾਨਾ, ਓਮ ਪ੍ਰਕਾਸ਼ ਮਿੱਡਾ, ਹੈਪੀ ਡਾਵਰ, ਡਾ. ਜਗਦੀਸ਼ ਸ਼ਰਮਾ, ਸਤੀਸ਼ ਅਸੀਜਾ ਚੇਅਰਮੈਨ, ਕੇਸ਼ਵ ਸਿਡਾਨਾ,ਵੈਦ ਪ੍ਰਕਾਸ਼ ਚੂਚਰਾ ਸਮੇਤ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਭਾਜਪਾ ਵੱਲੋਂ ਮਲੋਟ ਬੰਦ ਦਾ ਐਲਾਨ, ਜਾਣੋ ਕੀ ਹੈ ਤਾਜ਼ਾ ਹਾਲਾਤ (ਤਸਵੀਰਾਂ)
ਹੋਲੇ-ਮਹੱਲੇ ਮੌਕੇ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ’ਚ ਕਰਵਾਏ ਗਏ ਗਤਕਾ ਮੁਕਾਬਲੇ
NEXT STORY