ਮਲੋਟ (ਜੁਨੇਜਾ): ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਚੱਲਦਿਆਂ ਸੂਬੇ ਅੰਦਰ ਭਾਜਪਾ ਦੇ ਆਗੂਆਂ ਦਾ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।ਇਸ ਤਹਿਤ ਹੀ ਅੱਜ ਮਲੋਟ ਵਿਖੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੀ ਕਾਰਗੁਜਾਰੀ ਨੂੰ ਲੈ ਕੇ ਮਲੋਟ ਵਿਖੇ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਨੂੰ ਕਿਸਾਨ ਆਗੂਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ
ਇਹ ਰੋਹ ਇਸ ਹੱਦ ਤੱਕ ਪੁੱਜਾ ਗਿਆ ਕਿ ਆਗੂਆਂ ਦੀ ਕੁੱਟਮਾਰ ਤੋਂ ਇਲਾਵਾ ਵਿਧਾਇਕ ਦੇ ਕੱਪੜੇ ਪਾੜ ਕਿ ਉਸ ਨੂੰ ਅਲਫ਼ ਨੰਗਾ ਕਰ ਦਿੱਤਾ। ਜਿਵੇਂ ਹੀ ਆਗੂਆਂ ਦੀ ਗੱਡੀ ਮਲੋਟ ਭਾਜਪਾ ਦੇ ਦਫ਼ਤਰ ਕੋਲ ਪੁੱਜੀ ਤਾਂ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਅਸਪਾਲ, ਸੋਹਨ ਸਿੰਘ ਝੌਰੜ, ਜੁਗਰਾਜ ਸਿੰਘ ਕਬਰਵਾਲਾ, ਮਨਜੀਤ ਸਿੰਘ ਕਬਰਵਾਲਾ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ,ਸਕੱਤਰ ਨਿਰਮਲ ਸਿੰਘ ਜੱਸੇਆਣਾ ਅਤੇ ਬਲਾਕ ਪ੍ਰਧਾਨ ਲੱਖਨਪਾਲ ਲੱਖਾ ਸ਼ਰਮਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਕਿ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੁਝ ਤੱਤੇ ਕਿਸਾਨ ਵਰਕਰਾਂ ਨੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉਪਰ ਸੁੱਟਿਆ, ਜਿਹੜਾ ਉਨ੍ਹਾਂ ਦੇ ਮੂੰਹ ਤੇ ਤਾਂ ਨਹੀਂ ਲੱਗਾ ਪਰ ਗੱਡੀ ਅਤੇ ਕੱਪੜਿਆਂ ਉਪਰ ਪੈ ਗਿਆ।ਇਸ ਦੌਰਾਨ ਦੋਵਾਂ ਪਾਸਿਆਂ ਤੋਂ ਇੱਕਾ ਦੁੱਕਾ ਰੋੜੇ ਵੀ ਚੱਲੇ।
ਵਿਧਾਇਕ ਦੇ ਕੱਪੜੇ ਪਾੜ ਕਿ ਕੀਤਾ ਨੰਗਾ: ਉਧਰ ਜਦੋਂ ਵਾਪਸੀ ਤੇ ਪੁਲਸ ਅਧਿਕਾਰੀ ਸੁਰੱਖਿਆ ਤਹਿਤ ਵਿਧਾਇਕ ਨੂੰ ਵਾਪਸ ਭੇਜ ਰਹੇ ਸਨ ਤਾਂ ਕਿਸਾਨਾਂ ਵੱਲੋਂ ਹਮਲਾ ਕਰਕੇ ਜਿੱਥੇ ਭਾਜਪਾ ਆਗੂਆਂ ਦੀ ਮਾਰਕੁੱਟ ਕੀਤੀ ਉੱਥੇ ਵਿਧਾਇਕ ਅਰੁਣ ਨਾਰੰਗ ਦੇ ਸਾਰੇ ਕੱਪੜੇ ਪਾੜ ਕਿ ਉਸ ਨੂੰ ਅਲਫ਼ ਨੰਗਾ ਕਰ ਦਿੱਤਾ। ਪੁਲਸ ਨੇ ਬੜੀ ਮੁਸ਼ਕਤ ਨਾਲ ਵਿਧਾਇਕ ਨੂੰ ਭਾਜਪਾ ਆਗੂ ਸਤੀਸ਼ ਅਸੀਜਾ ਦੀ ਦੁਕਾਨ ਦੇ ਅੰਦਰ ਵਾੜ ਕਿ ਸ਼ਟਰ ਸੁੱਟ ਕਿ ਬਚਾਇਆ। ਉਧਰ ਖ਼ਬਰ ਲਿਖੇ ਜਾਣ ਤੱਕ ਤਣਾਅ ਜਾਰੀ ਸੀ।
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ
ਉਧਰ ਇਨ੍ਹਾਂ ਆਗੂਆਂ ਦੀ ਆਮਦ ਨੂੰ ਲੈ ਕੇ ਐੱਸ.ਪੀ. ਗੁਰਮੇਲ ਸਿੰਘ, ਡੀ.ਐਸ.ਪੀ. ਜਸਪਾਲ ਸਿੰਘ ਢਿੱਲੋਂ, ਐੱਸ.ਐੱਚ.ਓ. ਸਿਟੀ ਮਲੋਟ ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਸੁਰੱਖਿਆਂ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਕਿਸਾਨ ਆਗੂਆਂ ਨੂੰ ਪਿੱਛੇ ਵੱਲ ਧੱਕਿਆ। ਉਧਰ ਭਾਜਪਾ ਆਗੂਆਂ ਨੇ ਇਸ ਵਿਰੋਧ ਨੂੰ ਗੁੰਡਾਗਰਦੀ ਦਾ ਨਾਮ ਦਿੱਤਾ ਹੈ।
ਟਾਂਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਆਪਸੀ ਫੁੱਟ ਕਾਰਨ ਸਥਿਤੀ ਹੋਈ ਕਮਜ਼ੋਰ
NEXT STORY