ਚੰਡੀਗੜ੍ਹ(ਸ਼ਰਮਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਵ-ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਵੱਲੋਂ ਆਪਣੇ ਫੇਸਬੁੱਕ ਦੇ ਕਵਰ ਪੇਜ ’ਤੇ ਇੰਦਰਾ ਗਾਂਧੀ ਦੀ ਬੰਦੂਕ ਵਾਲੀ ਅਤੇ ਨਰ ਪਿੰਜਰ ਦੀ ਖੋਪੜੀ ਵਾਲੀ ਫੋਟੋ ਨੂੰ ਸੋਸ਼ਲ ਮੀਡੀਆ ’ਤੇ ਪਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਤਿੱਖੀ ਆਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ
ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਸ਼ੇਸ਼ ਸਲਾਹਕਾਰ ਅਤੇ ਉਨ੍ਹਾਂ ਦੇ ਗਾਈਡ ਮਾਲਵਿੰਦਰ ਸਿੰਘ ਮੱਲ੍ਹੀ ਨੇ ਸੱਚ ਵਿਖਾਇਆ ਹੈ। ਇਹ ਸੋਸ਼ਲ ਮੀਡੀਆ ’ਤੇ ਫੋਟੋ ਪੰਜਾਬ ਦੇ ਆਮ ਆਦਮੀ ਦੀ ਕਾਂਗਰਸ ਪ੍ਰਤੀ ਸੋਚ ਨੂੰ ਵਿਖਾਇਆ ਗਿਆ ਹੈ। ਭਾਜਪਾ ਤਾਂ 3 ਦਹਾਕਿਆਂ ਤੋਂ ਕਹਿੰਦੀ ਆ ਰਹੀ ਹੈ ਕਿ 1984 ਦਾ ਕਤਲੋਗਾਰਤ ਹੋਵੇ ਜਾਂ ਪੰਜਾਬ ਨੂੰ ਦਹਾਕਿਆਂ ਤੱਕ ਅੱਗ ਵਿਚ ਧੱਕਣਾ ਹੋਵੇ, ਸਭ ਕਾਂਗਰਸ ਦੀ ਚਾਲ ਦਾ ਹੀ ਹਿੱਸਾ ਹੈ। ਸ਼ੁਕਰ ਹੈ ਕਿ ਕਾਂਗਰਸ ਨੇ ਸੱਚ ਸਵੀਕਾਰਿਆ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਰਹੀ ਹੈ। ਪੰਜਾਬ ਨਾਲ ਹਮੇਸ਼ਾ ਪੱਖਪਾਤ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇਸ਼ ਦੇ ਅੰਦਰ ਵੀ ਫੁੱਟ ਪਾਓ ਰਾਜ ਕਰੋ ਦੀ ਨੀਤੀ ’ਤੇ ਚੱਲ ਕੇ ਸਮਾਜ ਨੂੰ ਵੰਡਣ ਦਾ ਕੰਮ ਕਰ ਕੇ ਸੱਤਾ ਵਿਚ ਆਉਂਦੀ ਰਹੀ ਹੈ। ਮੱਲ੍ਹੀ ਨੇ ਜਿਸ ਤਰ੍ਹਾਂ ਇੰਦਰਾ ਗਾਂਧੀ ਦੀ ਫੋਟੋ ਆਪਣੇ ਪੇਜ ’ਤੇ ਲਗਾਈ ਹੈ, ਉਸ ਨਾਲ ਕਾਂਗਰਸ ਦਾ ਸੱਚ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ
ਉਨ੍ਹਾਂ ਕਿਹਾ ਕਿ 1984 ਦਾ ਦਰਦ ਸਿੱਖ ਭਾਈਚਾਰੇ ਦੇ ਲੋਕ ਭੁੱਲੇ ਨਹੀਂ ਹਨ, ਕਿਸ ਤਰ੍ਹਾਂ ਔਰਤਾਂ, ਬੱਚਿਆਂ, ਵੱਡਿਆਂ ਦੇ ਨਾਲ ਘਟੀਆ ਵਰਤਾਓ ਕਰ ਕੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਦੋਸ਼ੀਆਂ ਨੂੰ ਸਜ਼ਾ ਵੀ ਨਹੀਂ ਦਿੱਤੀ ਗਈ, ਸਗੋਂ ਉਨ੍ਹਾਂ ਨੂੰ ਬਚਾਇਆ ਗਿਆ। ਕਾਂਗਰਸ ਦੀ ਸਰਕਾਰ ਵਿਚ ਵੱਡੇ ਅਹੁਦੇ ਦਿੱਤੇ ਗਏ। ਕਾਂਗਰਸ ਦੀ ਘਾਤਕ ਅਤੇ ਕੋਝੀ ਸੋਚ ਇਕ ਵਾਰ ਸਾਹਮਣੇ ਆ ਗਈ ਹੈ। ਪੰਜਾਬ ਦੇ ਲੋਕ ਇਹ ਭੁੱਲਣ ਵਾਲੇ ਨਹੀਂ ਹਨ।
ਇਹ ਵੀ ਪੜ੍ਹੋ- ਭਾਰੀ ਮੀਂਹ ਨਾਲ ਮਕਾਨ ਦੀ ਡਿੱਗੀ ਛੱਤ, ਇਕ ਦੀ ਮੌਤ
ਚੁੱਘ ਨੇ ਕਿਹਾ ਕਿ 3 ਦਹਾਕੇ ਬੀਤਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਕਤਲੋਗਾਰਤ ਵਿਚ ਸ਼ਾਮਲ ਲੋਕਾਂ ਨੂੰ ਸਜ਼ਾ ਦਿਵਾਉਣੀ ਸ਼ੁਰੂ ਕੀਤੀ ਹੈ, ਜਦੋਂ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਨੇ ਤਾਂ ਕਤਲੋਗਾਰਤ ਕਰਨ ਵਾਲਿਆਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਅਤੇ 32 ਸਾਲ ਕੇਸ ਕੋਰਟ ਵਿਚ ਨਹੀਂ ਪਹੁੰਚਣ ਦਿੱਤੇ, ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਤਾਂ ਦੂਰ ਉਨ੍ਹਾਂ ਨੂੰ ਕਤਲੋਗਾਰਤ ’ਤੇ ਇਨਾਮ ਮਿਲਦੇ ਰਹੇ ਹਨ। ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ਉਸ ਦੇ ਖ਼ਿਲਾਫ਼ ਚਸ਼ਮਦੀਦਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਇਨਾਮ ਦੇ ਤੌਰ ’ਤੇ ਦਿੱਤੀ ਗਈ।
ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ
NEXT STORY