ਜਲੰਧਰ,ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀ ਲਿਆ ਹੈ। ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਪੇਜ਼ 'ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੁਝ ਫੋਟੋਆਂ ਸ਼ੇਅਰ ਕੀਤੀਆ ਗਈਆ ਹਨ, ਜਿਸ 'ਚ ਉਹ ਪਾਕਿ ਨਾਗਰਿਕ ਬੀਬੀ ਅਰੂਸਾ ਆਲਮ ਨਾਲ ਕਾਰ 'ਚ ਬੈਠੇ ਹੋਏ ਹਨ। ਇਸ ਦੇ ਨਾਲ ਹੀ ਇਕ ਹੋਰ ਫੋਟੋ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ, ਜਿਸ 'ਚ ਪੰਜਾਬ ਦੇ ਡੀ. ਜੀ. ਪੀ. ਅਤੇ ਮੁਖ ਸਕੱਤਰ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਉਨ੍ਹਾਂ ਦੇ ਨਿੱਜੀ ਹਨ, ਨਾ ਕਿ ਕਾਂਗਰਸ ਪਾਰਟੀ ਦੇ : ਪ੍ਰਗਟ ਸਿੰਘ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ 'ਚ ਮਾਲਵਿੰਦਰ ਸਿੰਘ ਮਾਲੀ ਨੇ ਲਿਖਿਆ ਕਿ ਕੈਪਟਨ ਦਾ ਕੌਮੀ ਸੁਰੱਖਿਆ, ਪੰਜਾਬ ਪਰਸਾਸ਼ਕ ਤੇ ਆਰਥਿਕ ਸਲਾਹਕਾਰ ਕੌਣ ਇਸ ਬਾਰੇ ਬੋਲਣਾ ਅਤੇ ਸੋਚਣਾ ਚਾਹੀਦਾ ਹੈ।
ਅੱਗੇ ਉਨ੍ਹਾਂ ਲਿਖਿਆ ਕਿ ਕੈਪਟਨ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨਾਲ ਸਿਆਸੀ ਲੜਾਈ ਵਿੱਢ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਤੁਹਾਡੀ ਸਿਆਸੀ ਔਕਾਤ ਇੰਨੀ ਹੀ ਰਹਿ ਗਈ ਹੈ। ਤੁਹਾਡੇ ਕੌਮੀ ਸੁਰੱਖਿਆ ਅਤੇ ਪੰਜਾਬ ਪ੍ਰਸ਼ਾਸਨ ਦੇ ਸਲਾਹਕਾਰ ਬੀਬੀ ਅਰੂਸਾ ਆਲਮ ਜੀ ਹਨ। ਮੈਂ ਪਹਿਲਾਂ ਇਹੀ ਸਮਝਦਾ ਸੀ ਕਿ ਇਹ ਤੁਹਾਡਾ ਨਿੱਜੀ ਮਸਲਾ ਹੈ ਅਤੇ ਮੈਂ ਕਦੇ ਇਹ ਸੁਆਲ ਹੀ ਨਹੀਂ ਸੀ ਉਠਾਇਆ ਪਰ ਹੁਣ ਤੁਸੀਂ ਨਵਜੋਤ ਸਿੱਧੂ ਦੇ ਨਿੱਜੀ ਸਲਾਹਕਾਰਾਂ ਦਾ ਮੁੱਦਾ ਕਾਂਗਰਸ ਪਾਰਟੀ ਦੀ ਸਿਆਸਤ ਅਤੇ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੋੜ ਲਿਆ ਹੈ ਇਸ ਤੋਂ ਇਹ ਹੀ ਲੱਗਦਾ ਹੈ ਕਿ ਕੁੱਝ ਵੀ ਨਿੱਜੀ ਨਹੀਂ ਹੁੰਦਾ। ਸੋ ਇਸ ਕਾਰਨ ਮੈਨੂੰ ਇਹ ਪੋਸਟ ਪਾਉਣ ਲਈ ਤੁਸੀਂ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : SGPC ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਵਿਦੇਸ਼ਾਂ ’ਚ ਪ੍ਰਿੰਟਿੰਗ ਪ੍ਰੈੱਸਾਂ ਕਰੇਗੀ ਸਥਾਪਿਤ : ਬੀਬੀ ਜਗੀਰ ਕੌਰ
ਮਾਲੀ ਨੇ ਕਿਹਾ ਆਹ ਤਸਵੀਰਾਂ ਕੀ ਸੰਕੇਤ ਦੇ ਰਹੀਆਂ ਹਨ। ਤੁਸੀਂ ਬੀਬੀ ਅਰੂਸਾ ਆਲਮ ਕਦੋਂ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਕੀਤੀ ਹੈ ਅਤੇ ਪੰਜਾਬ ਦੇ ਡੀ. ਜੀ. ਪੀ. ਤੇ ਮੁੱਖ ਸਕੱਤਰ ਬੀਬੀ ਅਰੂਸਾ ਆਲਮ ਦਾ ਆਸ਼ੀਰਵਾਦ ਕਿਉਂ ਲੈ ਰਹੇ ਹਨ? ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਬਾਰੇ ਸੁਣਿਆ ਹੈ ਕਿ ਉਹ ਡਿਫੈਂਸ ਮਾਮਲਿਆਂ ਦੇ ਮਾਹਿਰ ਪੱਤਰਕਾਰ ਹਨ ਅਤੇ ਉਨ੍ਹਾਂ ਦਾ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਗੂੜ੍ਹਾ ਸੰਬੰਧ ਹੈ ਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਦੇ ਵੀਜ਼ੇ ਤੇ ਤੁਹਾਡੇ ਸਿਸਵਾਂ ਫ਼ਾਰਮ ਵਿੱਚ ਲਗਾਤਾਰ ਰਹਿਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਕਰਤਾਰਪੁਰ ਲਾਂਘੇ ਵੇਲੇ ਸਿੱਧੂ ਖ਼ਿਲਾਫ਼ ਤੁਹਾਡਾ ਡਟ ਕੇ ਸਾਥ ਦੇਣ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅਰੂਸਾ ਦੇ ਭਾਰਤ ਲਈ ਵੀਜ਼ੇ ਸੰਬੰਧੀ ਉਸਦੀ ਬਹੁਤ ਮੱਦਦਗਾਰ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰ ਬੋਲ ਰਹੇ ਹਨ ਪਾਕਿਸਤਾਨ ਦੀ ਭਾਸ਼ਾ : ਚੁੱਘ
ਕੈਪਟਨ ਸਾਹਿਬ ਤੁਹਾਡੇ ਆਰਥਿਕ ਸਲਾਹਕਾਰ ਭਰਤਇੰਦਰ ਚਾਹਲ ਬਾਰੇ ਤਾਂ ਮੈਨੂੰ ਇੰਨੀ ਜਾਣਕਾਰੀ ਹੈ ਕਿ ਤੁਸੀਂ ਉਹ ਸੁਣ ਕੇ ਖ਼ੁਦ ਵੀ ਹੈਰਾਨ ਰਹਿ ਜਾਵੋਗੇ। ਜਦੋਂ ਮੈਂ ਤੁਹਾਡੇ ਇਸ ਮੀਡੀਆ ਸਲਾਹਕਾਰ ਨਾਲ ਲੋਕ ਸੰਪਰਕ ਅਫਸਰ ਸੀ ਤਾਂ ਇਸ ਨੇ ਹਿਮਾਚਲ ਅੰਦਰ ਇਕ ਅਜਿਹੀ ਕੋਠੀ ਬਣਾਈ ਸੀ, ਜਿਸਦਾ ਸਾਰਾ ਸਾਮਾਨ ਵਿਦੇਸ਼ ਤੋਂ ਮੰਗਵਾਇਆ ਸੀ। ਜਦੋਂ ਇਸਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਇਸ ਕੋਠੀ ਦਾ ਜ਼ਿਕਰ ਵੀ ਆਇਆ ਸੀ ਤੇ ਰੌਲਾ ਵੀ ਪਿਆ ਸੀ ਕਿ ਇਹ ਕੋਠੀ ਹਿਮਾਚਲ ਦੇ ਕਿਸੇ ਵੱਡੇ ਅਫਸਰ ਦੇ ਬੇਟੇ ਦੇ ਨਾਂ 'ਤੇ ਬੇਨਾਮੀ ਜਾਇਦਾਦ ਚਾਹਲ ਸਾਹਿਬ ਦੀ ਹੀ ਹੈ ਅਤੇ ਹੁਣ ਵੀ ਚਰਚਾ ਹੈ ਕਿ ਪੰਜਾਬ ਪ੍ਰਸ਼ਾਸਨ ਵਿੱਚ ਸਾਰੀਆਂ ਤਬਦੀਲੀਆਂ ਸੁਖਬੀਰ ਬਾਦਲ ਦੀ ਚਾਹਤ ਅਨੁਸਾਰ ਹੀ ਹੋ ਰਹੀਆਂ ਹਨ ਤੇ ਤੁਹਾਡੇ ਤਾਂ ਦਸਤਖ਼ਤ ਹੀ ਹੋ ਰਹੇ ਹਨ, ਸੱਚਾਈ ਕੀ ਹੈ? ਇਹ ਤੁਸੀਂ ਜਾਣੋ।
ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਮਜੀਠੀਆ
NEXT STORY