ਬਟਾਲਾ (ਸਾਹਿਲ) : ਲੜਕੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਨੂੰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਹਿਲਾ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਪੀੜਤਾ ਨੇ ਲਿਖਵਾਇਆ ਕਿ ਉਹ ਵਿਦੇਸ਼ ਜਾਣ ਲਈ ਪੀ. ਟੀ. ਈ. ਦਾ ਕੋਰਸ ਬਟਾਲਾ ਵਿਖੇ ਅੱਜ ਤੋਂ ਕਰੀਬ 3 ਸਾਲ ਪਹਿਲਾਂ ਕਰਦੀ ਸੀ ਅਤੇ ਇਕ ਦਿਨ ਉਹ ਲੇਟ ਹੋਣ ਕਰ ਕੇ ਜਲੰਧਰ ਰੋਡ ਨੂੰ ਜਾਣ ਲਈ ਖੜ੍ਹੀ ਸੀ। ਇਸ ਦੌਰਾਨ ਨੌਜਵਾਨ ਪ੍ਰਿਤਪਾਲ ਸਿੰਘ, ਜੋ ਕਿ ਪਿੰਡ ਔਲਖ ਖੁਰਦ ਦਾ ਰਹਿਣ ਵਾਲਾ ਸੀ, ਕੋਲੋਂ ਉਸ ਨੇ ਲਿਫਟ ਲੈ ਲਈ।
ਇਸ ਬਾਅਦ ਉਕਤ ਨੌਜਵਾਨ ਨੇ 3 ਸਾਲ ਪਹਿਲਾ ਉਸਨੂੰ ਆਪਣੀਆਂ ਗੱਲਾਂ ਵਿਚ ਭਰਮਾ ਲਿਆ ਅਤੇ ਇਕ ਹੋਟਲ ਵਿਚ ਲੈ ਗਿਆ, ਜਿਥੇ ਉਸਨੇ ਉਸਦੇ ਮਨਾ ਕਰਨ ’ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਕਿਹਾ ਕਿ ਉਸਨੇ ਉਸਦੀ ਅਸ਼ਲੀਲ ਵੀਡੀਓ ਬਣਾਈ ਹੈ, ਜੋ ਤੇਰੇ ਰਿਸ਼ਤੇਦਾਰਾਂ ਨੂੰ ਪਾ ਦਿਆਂਗਾ, ਜਿਸ ’ਤੇ ਉਹ ਡਰ ਗਈ ਅਤੇ ਬਾਅਦ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ। ਉਕਤ ਪੀੜਤਾ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਕੁਝ ਦਿਨ ਪਹਿਲਾਂ ਉਕਤ ਨੌਜਵਾਨ ਨੇ ਸ਼ੋਸ਼ਲ ਮੀਡੀਆ ’ਤੇ ਉਸ ਦੀਆਂ ਅਸ਼ਲੀਲ ਵੀਡੀਓ ਪਾ ਦਿੱਤੀਆਂ, ਜਿਸ ਬਾਰੇ ਉਸਨੂੰ ਇਕ ਦੁਕਾਨਦਾਰ ਨੇ ਦੱਸਿਆ। ਪੀੜਤਾ ਮੁਤਾਬਕ ਨੌਜਵਾਨ ਪ੍ਰਿਤਪਾਲ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਬੰਧ ਬਣਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਵੀਡੀਓ ਵਾਇਰਲ ਕੀਤੀ ਹੈ। ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੀੜਤਾ ਦੇ ਬਿਆਨ ’ਤੇ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਉਕਤ ਨੌਜਵਾਨ ਖਿਲਾਫ ਬਣਦੀਆ ਧਹੇਠ ਕੇਸ ਦਰਜ ਕਰਨ ਉਪਰੰਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਾਈਬਰ ਕ੍ਰਾਈਮ ਤੇ ਆਨਲਾਈਨ ਠੱਗੀ ਦੇ ਸ਼ਿਕਾਰ ਹੋ ਰਹੇ ਲੋਕ, ਪੁਲਸ ਨੂੰ ਹੋਣਾ ਪਵੇਗਾ ਹਾਈਟੈੱਕ
NEXT STORY