ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰ ਖ਼ਾਸ ਪੁਲਸ ਨੇ 3100 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਰਵੀਪਾਲ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰੂਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਮਾਨੀ ਵਾਲ ਖੂਹ (ਮਹਾਲਮ) ਨਸ਼ੀਲੀਆ ਗੋਲੀਆਂ ਵੇਚਣ ਦਾ ਆਦੀ ਹੈ।
ਜੋ ਅੱਜ ਵੀ ਆਪਣੇ ਮੋਟਰਸਾਈਕਲ 'ਤੇ ਪਿੰਡ ਤ੍ਰਿਪਾਲ ਕੇ ਦੀ ਵਲੋਂ ਐੱਫ. ਐੱਫ. ਰੋਡ ਨੂੰ ਆ ਰਿਹਾ ਹੈ। ਜੇਕਰ ਹੁਣੇ ਹੀ ਇੱਟਾਂ ਵਾਲੇ ਭੱਠੇ ਤ੍ਰਿਪਾਲ ਕੇ ਨਾਕਬੰਦੀ ਕੀਤੀ ਜਾਵੇ ਤਾਂ ਉਹ ਰੰਗੇ ਹੱਥੀ ਕਾਬੂ ਆ ਸਕਦਾ ਹੈ। ਇਸ ਤੇ ਪੁਲਸ ਨੇ ਨਾਕਾਬੰਦੀ ਕਰਕੇ ਉਸ ਨੂੰ 3100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਇਸ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।
ਜੇਲ੍ਹ ਵਿਚੋਂ ਮਿਲੇ 6 ਫੋਨ, ਹਵਾਲਾਤੀਆਂ ਖ਼ਿਲਾਫ ਪਰਚਾ ਦਰਜ
NEXT STORY