ਲੁਧਿਆਣਾ (ਰਾਮ) : ਭਾਮੀਆਂ ਇਲਾਕੇ ’ਚ ਪਿਤਾ ਨੇ 9 ਸਾਲਾ ਬੇਟੇ ’ਤੇ ਚਾਕੂ ਨਾਲ ਵਾਰ ਕਰ ਦਿੱਤੇ। ਖੂਨ ਨਾਲ ਲੱਥਪਥ ਬੱਚੇ ਨੂੰ ਗੁਆਂਢੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪੀੜਤ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਉਸ ਦੇ ਪਤੀ ਨੂੰ ਰੋਜ਼ਾਨਾ ਸ਼ਰਾਬ ਪਿਲਾਉਂਦਾ ਹੈ। ਇਸ ਤੋਂ ਬਾਅਦ ਪਤੀ ਘਰ ਆ ਕੇ ਜੰਮ ਕੇ ਕੁੱਟਮਾਰ ਕਰਦਾ ਹੈ। ਰੋਜ਼ਾਨਾ ਵਾਂਗ ਬੀਤੀ ਰਾਤ ਪਤੀ ਸਹੁਰੇ ਦੇ ਘਰੋਂ ਸ਼ਰਾਬ ਪੀ ਕੇ ਆਇਆ ਅਤੇ ਵਾਪਸ ਘਰ ਆ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
ਔਰਤ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਭਾਮੀਆਂ ਦੀ ਰਹਿਣ ਵਾਲੀ ਹੈ। ਪਤੀ ਜੱਸੋ ਨੇ ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਘਰ ਆ ਕੇ ਪਤੀ ਮੇਰੀ ਕੁੱਟਮਾਰ ਕਰਨ ਲੱਗਾ। ਮੈਨੂੰ ਬਚਾਉਣ ਲਈ ਬੇਟਾ ਅਭਿਜੋਤ ਸਿੰਘ ਪਿਤਾ ਨੂੰ ਰੋਕਣ ਗਿਆ। ਗੁੱਸੇ ਵਿਚ ਆ ਕੇ ਜੱਸੋ ਨੇ ਬੇਟੇ ਦੇ ਪਹਿਲਾਂ ਸਿਰ ’ਤੇ ਹਮਲਾ ਕੀਤਾ, ਫਿਰ ਬਾਂਹ ’ਤੇ ਚਾਕੂ ਮਾਰ ਦਿੱਤੇ। ਇੰਨਾ ਹੀ ਨਹੀਂ, ਗੁੱਸੇ ਵਿਚ ਆਏ ਜੱਸੋ ਨੇ ਬੇਟੇ ਦਾ ਸਕੂਲ ਦਾ ਬੈਗ ਤੱਕ ਪਾੜ ਦਿੱਤਾ। ਉਸ ਦੀਆਂ ਸਾਰੀਆਂ ਕਿਤਾਬਾਂ ਪਾੜ ਦਿੱਤੀਆਂ।
ਖੂਨ ਨਾਲ ਲੱਥਪਥ ਅਭਿਜੋਤ ਨੂੰ ਮੁਹੱਲਾ ਨਿਵਾਸੀ ਸਿਵਲ ਹਸਪਤਾਲ ਲੈ ਕੇ ਆਏ। ਡਾਕਟਰਾਂ ਨੇ ਬੱਚੇ ਦੀ ਬਾਂਹ ’ਤੇ ਟਾਂਕੇ ਲਗਾਏ। ਵੀਰਪਾਲ ਨੇ ਕਿਹਾ ਕਿ ਇਕ ਦਿਨ ਜੱਸੋ ਨੇ ਵੱਡੇ ਬੇਟੇ ਲਵਦੀਪ ਦੇ ਵੀ ਸਿਰ ਵਿਚ ਗਲਾਸ ਮਾਰਿਆ। ਲਵਦੀਪ ਨੇ ਦੱਸਿਆ ਕਿ ਪਿਤਾ ਨੇ ਪਹਿਲਾਂ ਰੋਟੀ ਮੰਗੀ, ਜਦੋਂ ਉਨ੍ਹਾਂ ਨੂੰ ਖਾਣਾ ਦਿੱਤਾ ਤਾਂ ਸ਼ਰਾਬ ਪੀਣ ਲਈ ਪੈਸੇ ਮੰਗਣ ਲੱਗਾ। ਸਾਰਿਆਂ ਨੇ ਜਦੋਂ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਿਤਾ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲਵਦੀਪ ਨੇ ਕਿਹਾ ਕਿ ਉਸ ਨੇ ਮਾਂ ਨੂੰ ਬਚਾਉਣ ਲਈ ਪਿਤਾ ਨੂੰ ਧੱਕਾ ਦਿੱਤਾ। ਪਿਤਾ ਨੇ ਹਵਾ ਭਰਨ ਵਾਲਾ ਪੰਪ ਚੁੱਕ ਕੇ ਮਾਂ ਦੇ ਸਿਰ ’ਤੇ ਮਾਰ ਦਿੱਤਾ। ਪਿਤਾ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ
NEXT STORY