ਖੰਨਾ (ਜ.ਬ.)- ਖੰਨਾ ਦੇ ਨਵੀਂ ਆਬਾਦੀ ਇਲਾਕੇ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਰਨਵੀਰ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਸ ਦਾ ਸਹੁਰਾ ਪਰਿਵਾਰ ਫੈਸਲੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।
ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਕਰਨਵੀਰ ਦਾ ਵਿਆਹ 2018 ਵਿਚ ਅਮਨਪ੍ਰੀਤ ਕੌਰ ਨਾਲ ਹੋਇਆ ਸੀ। 2019 ਵਿਚ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਕੁਝ ਸਮੇਂ ਬਾਅਦ ਪੜ੍ਹਾਈ ਦਾ ਬਹਾਨਾ ਲਾ ਕੇ ਅਮਨਪ੍ਰੀਤ ਕੌਰ ਆਪਣੇ ਨਾਨਕੇ ਪਿੰਡ ਖੁੱਡਾ ਲੁਹਾਰਾ (ਚੰਡੀਗੜ੍ਹ) ਚਲੀ ਗਈ।
ਜਦੋਂ ਕਰਨਵੀਰ ਪਤਨੀ ਨੂੰ ਲੈਣ ਗਿਆ ਤਾਂ ਸਹੁਰੇ ਵਾਲਿਆਂ ਨੇ ਲੜਕੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਚੰਡੀਗੜ੍ਹ ਵੂਮੈਨ ਸੈੱਲ ਵਿਚ ਕੇਸ ਲਾਇਆ ਗਿਆ। ਅਦਾਲਤ ਵਿਚ ਵੀ ਕੇਸ ਦਾਇਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ
ਰਾਜ ਕੁਮਾਰ ਨੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਉਸ ਦਾ ਲੜਕਾ ਕਰਨਵੀਰ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਉਸ ਨੇ ਆਪਣੇ ਪੁੱਤਰ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਤਲਾਕ ਲਈ ਜ਼ਿਆਦਾ ਪੈਸੇ ਮੰਗ ਰਿਹਾ ਹੈ। ਉਹ ਪੈਸੇ ਦੇਣ ਤੋਂ ਅਸਮਰੱਥ ਹੈ। ਉਸ ਦੇ ਸਹੁਰੇ ਵਾਲੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।
ਰਾਜ ਕੁਮਾਰ ਨੇ ਦੱਸਿਆ ਕਿ ਇਸੇ ਕਾਰਨ ਉਸ ਦੇ ਲੜਕੇ ਨੇ ਘਰ ਵਿਚ ਪਿਆ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਉਸ ਦੀ ਮੌਤ ਹੋ ਗਈ। ਏ.ਐੱਸ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨਵੀਰ ਦੀ ਪਤਨੀ ਅਮਨਪ੍ਰੀਤ ਕੌਰ, ਸਹੁਰੇ ਬਲਵਿੰਦਰ ਸਿੰਘ ਅਤੇ ਸੱਸ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਦੇ ਸਾਈਡ ਇਫ਼ੈਕਟ ਆਉਣ ਲੱਗੇ ਸਾਹਮਣੇ, ਮੂਧੇ ਮੂੰਹ ਡਿੱਗੀ ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ
NEXT STORY