ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਦੇ ਲਈ ਲੰਮਾ ਚੱਲੀ ਕਿਰਿਆ ਦੇ ਸਾਈਡ ਇਫ਼ੈਕਟ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਨਾਲ ਜੁੜਿਆ ਇਕ ਮਾਮਲਾ ਪ੍ਰਾਪਰਟੀ ਟੈਕਸ ਕਲੇਕੇਸ਼ਨ ਦਾ ਵੀ ਹੈ, ਜਿਸ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 3 ਕਰੋੜ ਡਾਊਨ ਹੋ ਗਿਆ ਹੈ। ਇਸ ਦੇ ਲਈ ਲੋਕ ਸਭਾ ਚੋਣਾਂ ਦੇ ਲਈ 3 ਮਹੀਨੇ ਤੱਕ ਕੋਡ ਲਾਗੂ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿਉਂਕਿ ਨਗਰ ਨਿਗਮ ਦੇ ਜ਼ਿਆਦਾਤਰ ਮੁਲਾਜ਼ਮ ਲੋਕ ਸਭਾ ਚੋਣਾਂ ਦੇ ਦੌਰਾਨ ਡਿਊਟੀ ’ਤੇ ਲੱਗੇ ਹੋਏ ਸਨ। ਇਸ ਦੇ ਇਲਾਵਾ ਸਿਆਸੀ ਦਬਾਅ ਦੇ ਕਾਰਨ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰਨ ਜਾਂ ਸੀਲਿੰਗ ਦੀ ਕਾਰਵਾਈ ਵੀ ਨਹੀਂ ਹੋ ਸਕੀ।
ਨਗਰ ਨਿਗਮ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਆ ਰਹੀ ਸਮੱਸਿਆ
ਨਗਰ ਨਿਗਮ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਹੋ ਰਹੀ ਦੇਰੀ ਦੇ ਲਈ ਭਲਾ ਹੀ ਸਰਕਾਰ ਵਲੋਂ ਜੀ.ਐੱਸ.ਟੀ ਸ਼ੇਅਰ ਰਿਲੀਜ਼ ਨਾ ਕਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਇਸ ਹਾਲਾਤ ਦੀ ਇਕ ਵਜ੍ਹਾ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਇਆ ਰੈਵੇਨਿਊ ਦੀ ਕੁਲੈਕਸ਼ਨ ਕਾਫੀ ਡਾਊਨ ਆ ਗਈ ਹੈ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ
ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਬਾਅਦ ਤੋਂ ਹੀ ਸਿਰਫ ਪ੍ਰਾਪਰਟੀ ਨੂੰ ਨਵਾਂ ਨੰਬਰ ਲਗਾਉਣ, ਟੀ.ਐੱਸ. ਵਨ ਲੈਣ ਜਾਂ ਮਲਕੀਅਤ ਤਬਦੀਲ ਕਰਨ ਦੇ ਲਈ ਅਪਲਾਈ ਕਰਨ ਵਾਲੇ ਲੋਕਾਂ ਵਲੋਂ ਸਾਰਾ ਬਕਾਇਆ ਕਲੀਅਰ ਹੋਣ ਦੀ ਸ਼ਰਤ ਦੀ ਵਜ੍ਹਾ ਨਾਲ ਪ੍ਰਾਪਰਟੀ ਟੈਕਸ ਜਮਾ ਕਰਵਾਇਆ ਗਿਆ ਹੈ।
ਸਟੇਟਸ ਰਿਪੋਰਟ
ਪ੍ਰਾਪਰਟੀ ਟੈਕਸ ਦਾ ਰੈਵੇਨਿਊ ਡਾਊਨ ਹੋਣ ਦੇ ਮੁੱਦੇ ’ਤੇ ਨਗਰ ਨਿਗਮ ਕਮਿਸ਼ਨਰ ਵਲੋਂ ਹਾਲ ਹੀ ਵਿਚ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਦੇਨਾਲ ਮੀਟਿੰਗ ਕੀਤੀ ਗਈ ਹੈ। ਉਨਾਂ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਜਮਾ ਨਾ ਕਰਵਾਊਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੇ ਨਾਲ ਹੀ ਗ਼ਲਤ ਤਰੀਕੇ ਨਾਲ ਰਿਟਰਨ ਦਾਖਲ ਕਰ ਕੇ ਪੂਰਾ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਦੇ ਮਾਮਲੇ ਵਿਚ ਕਰਾਸ ਚੈਕਿੰਗ ਕਰਨ ਦੇ ਲਈ ਬੋਲਿਆ ਗਿਆ ਹੈ। ਇਸ ਸਬੰਧ ਵਿਚ ਫਿਕਸ ਕੀਤੇ ਗਏ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਰੋਜ਼ਾਨਾ ਦੇ ਹਿਸਾਬ ਨਾਲ ਰਿਵਿਊ ਕਰਨ ਦੇ ਲਈ ਅਧਿਕਾਰੀਆਂ ਦੀ ਡਿਊਟੀ ਕਮਿਸ਼ਨਰ ਵਲੋਂ ਲਗਾਈ ਗਈ ਹੈ।
ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਸਮੱਗਲਿੰਗ, ਪੁਲਸ ਨੇ ਹੈਰੋਇਨ ਤੇ ਚੋਰੀ ਦੀ ਸਕੂਟਰੀ ਸਣੇ ਚੁੱਕਿਆ
NEXT STORY