ਲੁਧਿਆਣਾ (ਰਾਮ/ਜ.ਬ.) : ਨਿਊ ਮੋਤੀ ਨਗਰ ਗਲੀ ਨੰਬਰ-10 'ਚ ਕਿਰਾਏ ’ਤੇ ਰਹਿ ਰਹੇ ਸੁਪਰਵਾਈਜ਼ਰ ਨੇ ਪੱਖੇ ਨਾਲ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਮਹੀਨੇ ਭਰ ਤੋਂ ਬੇਰੁਜ਼ਗਾਰ ਸੀ, ਜੋ ਕੰਮ ਦੀ ਭਾਲ ਕਰ ਰਿਹਾ ਸੀ। ਮ੍ਰਿਤਕ ਦੀ ਪਤਨੀ ਮਮਤਾ ਤੇ ਸੱਸ ਪੂਨਮ ਨੇ ਕਿਹਾ ਕਿ ਉਹ ਦੋਵੇਂ ਨੌਕਰੀ ਕਰਦੀਆਂ ਹਨ। ਮਮਤਾ ਤੇ ਉਸ ਦਾ ਪਤੀ ਅਮਿਤ ਕੁੱਝ ਸਮਾਂ ਪਹਿਲਾਂ ਹੀ ਇਲਾਹਾਬਾਦ ਤੋਂ ਪਿੰਡ ਆਏ ਹਨ।
ਇਹ ਵੀ ਪੜ੍ਹੋ : 12ਵੀਂ ਜਮਾਤ 'ਚ 78 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ
ਅਮਿਤ ਦੀ ਸੱਸ ਪੂਨਮ ਨੇ ਕਿਹਾ ਉਹ ਵਿਧਵਾ ਹੈ ਤੇ ਆਪਣੀ ਬੇਟੀ ਨਾਲ ਵੱਖਰੇ ਕਮਰੇ ’ਚ ਰਹਿੰਦੀ ਹੈ। ਮਮਤਾ ਨੇ ਕਿਹਾ ਕਿ ਉਹ ਵਰਧਮਾਨ ਮਿੱਲ ’ਚ ਕਮ ਕਰਦੀ ਹੈ। ਮਾਂ ਤੇ ਉਹ ਰਾਤ ਕਰੀਬ 8 ਵਜੇ ਕੰਮ ਤੋਂ ਵਾਪਸ ਕਮਰੇ ’ਚ ਪਰਤੀਆਂ। ਉਸ ਨੇ ਕਈ ਦਫ਼ਾ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਅਮਿਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਦੇ ਪੈਰਾਂ ਥੱਲਿਓਂ ਉਸ ਸਮੇਂ ਜ਼ਮੀਨ ਨਿਕਲ ਗਈ, ਜਦੋਂ ਉਨ੍ਹਾਂ ਨੇ ਅਮਿਤ ਨੂੰ ਖਿੜਕੀ ’ਚੋਂ ਪੱਖੇ ਨਾਲ ਫਾਹ ਲੈ ਕੇ ਲਟਕਦਾ ਦੇਖਿਆ।
ਇਹ ਵੀ ਪੜ੍ਹੋ : ਰੱਦ ਹੋਈਆ ਗੱਡੀਆਂ 'ਚ ਰਿਜ਼ਰਵੇਸ਼ਨ ਕਰਾਉਣ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਮਿਲੇਗਾ ਰਿਫੰਡ
ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ ਤੇ ਪੱਖੇ ਨਾਲ ਲਟਕ ਰਹੇ ਅਮਿਤ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਮੌਕੇ ’ਤੇ ਮੋਤੀ ਨਗਰ ਥਾਣੇ ਤੋਂ ਇੰਚਾਰਜ ਕਿਰਨਜੀਤ ਕੌਰ ਪੁਲਸ ਫੋਰਸ ਨਾਲ ਪਹੁੰਚ ਗਏ, ਜਿਨ੍ਹਾਂ ਨੇ ਲਾਸ਼ ਦਾ ਪੰਚਨਾਮਾ ਤਿਆਰ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਅਮਿਤ ਦੀ ਸੱਸ ਤੇ ਪਤਨੀ ਮਮਤਾ ਨੇ ਦੱਸਿਆ ਕਿ ਅਮਿਤ ਮਹੀਨੇ ਭਰ ਤੋਂ ਬੇਰੋਜ਼ਗਾਰ ਸੀ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਲਈ ਏਜੰਟ ਨੇ ਅੱਧੀ ਰਾਤੀਂ ਬੁਲਾਇਆ ਵਿਅਕਤੀ, ਵਾਪਰੀ ਵੱਡੀ ਵਾਰਦਾਤ ਨੇ ਉਡਾ ਛੱਡੇ ਹੋਸ਼
ਕੰਮ ਨਾ ਮਿਲਣ ਕਾਰਨ ਮਾਨਸਿਕ ਤਣਾਅ ’ਚ ਰਹਿੰਦਾ ਸੀ ਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਸੂਤਰਾਂ ਮੁਤਾਬਕ ਪੁਲਸ ਦੇ ਹੱਥ ਮ੍ਰਿਤਕ ਵੱਲੋਂ ਲਿਖਿਆ ਗਿਆ ਖ਼ੁਦਕੁਸ਼ੀ ਨੋਟ ਲੱਗਾ ਹੈ, ਜੋ ਕਿ ਅੰਗਰੇਜ਼ੀ ’ਚ ਲਿਖਿਆ ਹੋਇਆ ਸੀ ਪਰ ਪੁਲਸ ਇਸ ਗੱਲ ਤੋਂ ਮਨ੍ਹਾ ਕਰ ਰਹੀ ਹੈ।
ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ
NEXT STORY