ਜ਼ੀਰਕਪੁਰ (ਗੁਰਪ੍ਰੀਤ) : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਰਾਤ ਨੂੰ ਇਕ ਏਜੰਟ ਨੇ ਵਿਅਕਤੀ ਨੂੰ ਪਾਸਪੋਰਟ ਅਤੇ ਪੈਸੇ ਲੈ ਕੇ ਆਉਣ ਲਈ ਕਿਹਾ। ਜਦੋਂ ਉਹ ਵਿਅਕਤੀ ਏਜੰਟ ਦੀ ਦੱਸੀ ਜਗ੍ਹਾ ’ਤੇ ਪਹੁੰਚਿਆ ਤਾਂ ਉਸ ’ਤੇ ਤਲਵਾਰਾਂ ਨਾਲ ਹਮਲਾ ਕਰ ਕੇ ਉਸ ਦੀ ਕਾਰ ਖੋਹ ਲਈ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਾਭਾ ਵਾਸੀ ਪਰਮਿੰਦਰ ਸਿੰਘ ਦੱਸਿਆ ਕਿ ਉਸ ਦਾ ਸਾਲਾ ਰਾਜਪੁਰਾ ਨੇੜੇ ਟਾਣਾ ਪਿੰਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : 'ਹਰੀਸ਼ ਰਾਵਤ' ਦੀ ਅੱਜ ਹੋਵੇਗੀ ਪੰਜਾਬ 'ਚ ਐਂਟਰੀ, ਖਟਕੜ ਕਲਾਂ ਦੇ ਸਮਾਰੋਹ 'ਚ ਲੈਣਗੇ ਹਿੱਸਾ
ਉਸ ਦੀ ਦੋਸਤ ਨੇ ਉਸ ਨੂੰ ਇਕ ਨੰਬਰ ਦਿੰਦੇ ਹੋਏ ਕਿਹਾ ਕਿ ਇਹ ਲੋਕ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਜ਼ੀਰਕਪੁਰ 'ਚ ਦਫ਼ਤਰ ਹੈ। ਉਸ ਦੇ ਸਾਲੇ ਨੇ ਨਾਭਾ ਪਿੰਡ 'ਚ ਆ ਕੇ ਉਸ ਨਾਲ ਗੱਲ ਕੀਤੀ ਅਤੇ ਲਵਪ੍ਰੀਤ ਨਾਮਕ ਏਜੰਟ ਨੂੰ ਮਿਲਣ ਲਈ ਕਿਹਾ। ਇਸ ਦੌਰਾਨ ਏਜੰਟ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਆ ਰਿਹਾ ਹੈ ਅਤੇ ਰਾਤ ਕਰੀਬ 8 ਵਜੇ ਉਸ ਨੂੰ ਮਿਲੇਗਾ।
ਇਹ ਵੀ ਪੜ੍ਹੋ : 'ਭਾਜਪਾ' ਛੱਡਣ ਮਗਰੋਂ 'ਅਕਾਲੀ ਦਲ' ਦੀ ਇਸ ਪਾਰਟੀ 'ਤੇ ਅੱਖ, ਜਾਣੋ ਕੀ ਰਹੇਗੀ ਅਗਲੀ ਰਣਨੀਤੀ
ਰਾਤ 11 ਵਜੇ ਉਸ ਨੂੰ ਫਿਰ ਕਾਲ ਆਈ ਅਤੇ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਮਾਇਆ ਗਾਰਡਨ ਸੋਸਾਇਟੀ ਕੋਲ ਮਿਲਣ ਲਈ ਕਿਹਾ। ਉਹ ਸਵਿੱਫਟ ਕਾਰ ਲੈ ਕੇ ਉਸ ਦੇ ਦੱਸੇ ਹੋਏ ਪਤੇ ’ਤੇ ਪਹੁੰਚੇ। ਉੱਥੇ ਪਹਿਲਾਂ ਤੋਂ ਮੌਜੂਦ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਾਸਪੋਰਟ ਅਤੇ ਪੈਸਿਆਂ ਦੀ ਮੰਗ ਕੀਤੀ। ਇੰਨੇ ’ਚ 4 ਹੋਰ ਨੌਜਵਾਨ ਉੱਥੇ ਆ ਗਏ, ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾਂ ’ਤੇ ਤਲਵਾਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਕਿਸੇ ਤਰ੍ਹਾਂ ਉਹ ਦੋਵੇਂ ਜਾਨ ਬਚਾ ਕੇ ਭੱਜਣ 'ਚ ਕਾਮਯਾਬ ਹੋਏ।
ਇਹ ਵੀ ਪੜ੍ਹੋ : 'ਡੇਰਾ ਬਿਆਸ' ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈ ਨੋਟੀਫਿਕੇਸ਼ਨ
ਹਮਲਾਵਰ ਉਨ੍ਹਾਂ ਦੀ ਕਾਰ ਲੈ ਕੇ ਫਰਾਰ ਹੋ ਗਏ। ਉੱਥੇ ਹੀ ਇਸ ਬਾਰੇ ਜ਼ੀਰਕਪੁਰ ਥਾਣੇ ਦੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਦੋਸਤ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ, ਜਿਸ ਨੇ ਸੰਗਰੂਰ ਵਾਸੀ ਲਵਪ੍ਰੀਤ ਦਾ ਪਤਾ ਦੱਸਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਦੇ ਨਾਲ ਦੋ-ਤਿੰਨ ਹੋਰ ਲੋਕ ਵੀ ਇਸ ਵਾਰਦਾਤ 'ਚ ਸ਼ਾਮਲ ਹਨ। ਪੁਲਸ ਜਾਂਚ ਜਾਰੀ ਹੈ ਅਤੇ ਛੇਤੀ ਹੀ ਹਮਲਾਵਰਾਂ ਅਤੇ ਠੱਗਾਂ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਵੀ ਰਿਕਵਰ ਕਰ ਲਈ ਜਾਵੇਗੀ।
ਖੇਤੀ ਬਿੱਲ ਵਿਰੋਧ 'ਚ ਅੱਜ ਬਟਾਲਾ 'ਚ ਲੱਗੇਗਾ ਵੱਡਾ ਧਰਨਾ, ਨਾਮੀ ਕਲਾਕਾਰ ਕਰਨਗੇ ਆਵਾਜ਼ ਬੁਲੰਦ
NEXT STORY