ਡੇਰਾਬੱਸੀ (ਅਨਿਲ) : ਅੰਬਾਲਾ-ਕਾਲਕਾ ਰੇਲਵੇ ਮਾਰਗ ’ਤੇ ਡੇਰਾਬੱਸੀ 'ਚ ਇਕ ਵਿਅਕਤੀ ਨੇ ਸੋਮਵਾਰ ਸਵੇਰੇ ਸ਼ਤਾਬਦੀ ਟਰੇਨ ਅੱਗੇ ਆ ਕੇ ਮੌਤ ਨੂੰ ਗਲੇ ਲਾ ਲਿਆ। ਉਸ ਦੇ ਸਰੀਰ ਦੇ ਤਿੰਨ ਟੁਕੜੇ ਹੋ ਗਏ। ਮ੍ਰਿਤਕ ਦੀ ਉਮਰ ਕਰੀਬ 45 ਸਾਲ ਜਾਪਦੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਬੇਰੁਜ਼ਗਾਰ ਸੁਪਰਵਾਈਜ਼ਰ ਨੇ ਚੁੱਕਿਆ ਖ਼ੌਫਨਾਕ ਕਦਮ, ਲਟਕਦਾ ਦੇਖ ਪਤਨੀ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ
ਰੇਲਵੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਕਰੀਬ 8 ਵਜੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪਿੱਛੇ ਹੋਇਆ। ਘੱਗਰ ਰੇਲਵੇ ਚੌਂਕੀ ਇੰਚਾਰਜ ਏ. ਐੱਸ. ਆਈ. ਰਾਜਿੰਦਰ ਢਿੱਲੋਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਦੇ ਅੱਗੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਦਰਿੰਦਗੀ ਦੀਆਂ ਹੱਦਾਂ ਟੱਪਦਿਆਂ ਭੈਣ ਨੂੰ ਕੀਤਾ ਗਰਭਵਤੀ, ਪੀੜਤਾ ਨੇ ਦੱਸਿਆ ਘਿਨੌਣਾ ਸੱਚ
ਸ਼ਤਾਬਦੀ ਦੇ ਡਰਾਈਵਰ ਇੰਦਰਜੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਵਿਅਕਤੀ ਸਫੈਦ ਰੰਗ ਦੀ ਟੀ-ਸ਼ਰਟ, ਕਾਲੀ ਕੈਪਰੀ ਤੇ ਚੱਪਲਾਂ ਪਾਏ ਹੋਏ ਟਰੈਕ ਦੇ ਕਿਨਾਰੇ ਚੱਲ ਰਿਹਾ ਸੀ, ਟਰੇਨ ਕੋਲ ਆਉਂਦੇ ਹੀ ਉਹ ਟਰੇਨ ਦੇ ਪਾਸੇ ਮੂੰਹ ਕਰ ਕੇ ਬੈਠ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ।
ਇਹ ਵੀ ਪੜ੍ਹੋ : ਦੋਸਤ ਨਾਲ ਜਾਂਦੇ ਵਿਅਕਤੀ ਨੂੰ ਬਦਮਾਸ਼ਾਂ ਨੇ ਕੁੱਟਿਆ, ਫਿਰ ਜ਼ਬਰਨ ਖਿੱਚੀਆਂ ਅਜਿਹੀਆਂ ਤਸਵੀਰਾਂ
ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਤੋਂ ਪਹਿਲਾਂ ਸ਼ਨਾਖ਼ਤ ਲਈ ਤਿੰਨ ਦਿਨਾਂ ਤੱਕ ਡੇਰਾਬਸੀ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ। ਰੇਲਵੇ ਪੁਲਸ ਨੇ ਸੀ. ਆਰ. ਪੀ. ਸੀ. 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਹਿਰ 'ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮਾਂ ਨੇ ਕਿਹਾ ਪ੍ਰੇਮ ਸੰਬੰਧਾਂ 'ਚ ਹੋਇਆ ਕਤਲ
NEXT STORY