ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 4 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਪੀ ਰਾਮ ਪੁੱਤਰ ਚਾਂਦ ਰਾਮ ਵਾਸੀ ਚੱਕ ਸੈਦੋਕੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 08-06-2026 ਨੂੰ ਰਾਤ ਵੇਲੇ ਉਹ ਪਰਿਵਾਰ ਸਮੇਤ ਸੌਂ ਗਏ ਸਨ, ਪਰ ਜਦੋਂ ਉੱਠ ਕੇ ਵੇਖਿਆ ਤਾਂ ਉਸਦਾ ਪੁੱਤਰ ਸੰਦੀਪ ਰਾਮ ਮੰਜੇ 'ਤੇ ਨਹੀਂ ਸੀ।
ਭਾਲ ਕਰਨ 'ਤੇ ਮਿਤੀ 09-06-2026 ਨੂੰ ਸਵੇਰੇ ਕਰੀਬ 06 ਵਜੇ ਗੰਗ ਕਨਾਲ ਨਹਿਰ ਦੀ ਪੱਟੜੀ ਤੋਂ ਕਰੀਬ 100 ਮੀਟਰ ਅੱਗੇ ਦਰਖੱਤ ਨਾਲ ਸੰਦੀਪ ਰਾਮ ਦੀ ਲਾਸ਼ ਲਟਕਦੀ ਮਿਲੀ। ਉਸਨੇ ਦੱਸਿਆ ਕਿ ਸੰਦੀਪ ਰਾਮ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਰੀਨਾ ਪੁੱਤਰੀ ਸੁਭਾਸ਼ ਰਾਮ ਨਾਲ ਹੋਇਆ ਸੀ ਅਤੇ ਉਸਦਾ ਸਹੁਰਾ ਪਰਿਵਾਰ ਸੁਭਾਸ਼ ਰਾਮ ਪੁੱਤਰ ਫੂਲਾ ਰਾਮ, ਸੁਨੀਲ ਰਾਮ ਪੁੱਤਰ ਸੁਭਾਸ਼ ਰਾਮ, ਸੀਮਾ ਪਤਨੀ ਸੁਭਾਸ਼ ਰਾਮ ਅਤੇ ਰੀਨਾ ਪੁੱਤਰੀ ਸੁਭਾਸ਼ ਰਾਮ ਵਾਸੀ ਆਲਮਗੜ੍ਹ ਉਸ ਨੂੰ ਘਰ ਜਵਾਈ ਬਣਾਉਣ ਲਈ ਦਬਾਅ ਪਾ ਰਹੇ ਸਨ। ਇਸ ਤੋਂ ਤੰਗ ਆ ਕੇ ਸੰਦੀਪ ਰਾਮ ਨੇ ਖ਼ੁਦਕੁਸ਼ੀ ਕਰ ਲਈ। ਇਸ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ ਰੋਲ਼ੀ ਪੱਤ, ਫਿਰ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY