ਦਸੂਹਾ (ਝਾਵਰ)— ਦਸੂਹਾ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਰੇਲਵੇ ਲਾਈਨ ਕਰਾਸ ਕਰਦਿਆਂ ਰੇਲ ਗੱਡੀ ਥੱਲੇ ਇਕ ਸਾਧੂ ਕੱਟਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਰੇਲਵੇ ਪੁਲਸ ਦੇ ਹਵਲਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਧੂ ਦੀ ਉਮਰ 30 ਸਾਲ ਲੱਗਦੀ ਹੈ ਜਿਸ ਨੇ ਭਗਵੇਂ ਕੱਪੜੇ ਪਾਏ ਹੋਏ ਸਨ, ਗੱਡੀ ਥੱਲੇ ਆਉਣ ਨਾਲ ਧੜ ਦੇ 2 ਹਿੱਸੇ ਹੋ ਗਏ। ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਵੱਲੋਂ ਲਾਸ਼ ਨੂੰ ਪਛਾਣ ਲਈ ਦਸੂਹਾ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ।
ਲੁਧਿਆਣਾ ਨੂੰ ਛੱਡ 3 ਨਿਗਮਾਂ 'ਚ ਚੋਣਾਂ ਪਹਿਲਾਂ ਕਰਾਉਣ ਖਿਲਾਫ ਹਾਈਕੋਰਟ ਜਾਣਗੇ ਬੈਂਸ ਭਰਾ
NEXT STORY