ਜਲੰਧਰ (ਵਰੁਣ)— ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਮਿਲੀ ਲਾਸ਼ ਦੇ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਨੇ ਟਰੇਸ ਕਰਦੇ ਹੋਏ ਕਾਤਲ ਨੂੰ ਗਦਾਈਪੁਰ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਪ੍ਰਵਾਸੀ ਨੌਜਵਾਨ ਦਾ ਕਤਲ ਕਰਨ ਵਾਲਾ ਕਾਤਲ ਅਤੇ ਮਿ੍ਰਤਕ ਦੋਵੇਂ ਇਕੋ ਹੀ ਫੈਕਟਰੀ ’ਚ ਕੰਮ ਕਰਦੇ ਸਨ। ਮਿ੍ਰਤਕ ਦੀ ਪਛਾਣ ਬਬਲੂ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੁਆਰਟਰ ’ਚ ਬਬਲੂ ਅਤੇ ਕਾਤਲ ਐੱਮ. ਡੀ. ਇਸਤਫ਼ਾਕ ਰਹਿੰਦੇ ਸਨ, ਉਥੇ ਇਕ ਮਹਿਲਾ ਵੀ ਰਹਿੰਦੀ ਸੀ।
ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ
ਬਬਲੂ ਦੇ ਉਸ ਮਹਿਲਾ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਨੂੰ ਲੈ ਕੇ ਦੋਵੇਂ ਦੋਸਤਾਂ ’ਚ ਦਰਾਰ ਆ ਗਈ ਸੀ। ਇਸੇ ਨੂੰ ਲੈ ਕੇ ਸੋਮਵਾਰ ਦੀ ਰਾਤ ਇਸਤਫ਼ਾਕ ਨੇ ਬਬਲੂ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਰਾਲੀ ਵਾਲੇ ਬੈਗ ’ਚ ਚੰਗੀ ਤਰ੍ਹਾਂ ਪੈਕ ਕਰਕੇ ਰੇਲਵੇ ਸਟੇਸ਼ਨ ਤੱਕ ਲੈ ਕੇ ਆਇਆ। ਲਾਸ਼ ਮਿਲਣ ਮਗਰੋਂ ਸੀ. ਆਈ. ਏ. ਸਟਾਫ਼-1 ਅਤੇ ਐੱਸ. ਓ. ਯੂ. ਦੀਆਂ ਟੀਮਾਂ ਦੇਰ ਰਾਤ ਤੋਂ ਹੀ ਗਦਾਈਪੁਰ ਇਲਾਕੇ ’ਚ ਸਰਚ ਕਰ ਰਹੀਆਂ ਸਨ। ਸੀ. ਸੀ. ਟੀ. ਵੀ. ’ਚ ਕੈਦ ਹੋ ਚੁੱਕੇ ਕਾਤਲ ਇਸਤੇਫ਼ਾਕ ਦੀ ਤਸਵੀਰ ਵਿਖਾਉਣ ਤੋਂ ਬਾਅਦ ਲੋਕਾਂ ਨੇ ਇਸ ਦੀ ਪਛਾਣ ਕਰ ਲਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ ਨੇ ਬਹੁ ਕਰੋੜੀ ਨਾਇਬ ਤਹਿਸੀਲਦਾਰ ਭਰਤੀ ਘਪਲੇ ਦੀ ਮੰਗੀ ਸੀ. ਬੀ. ਆਈ. ਜਾਂਚ
NEXT STORY