ਜਲੰਧਰ (ਜ.ਬ. ਸੁਨੀਲ)- ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪੁਰਾਣੀ ਜਲੰਧਰ-ਹੁਸ਼ਿਆਰਪੁਰ ਲਿੰਕ ਰੋਡ ’ਤੇ ਸਥਿਤ ਪਿੰਡ ਸ਼ੇਖੇ ਪੁਲ ਨੇੜੇ ਦਰਦਨਾਕ ਸੜਕ ਹਾਦਸਾ ਵਾਪਿਰਆ। ਇਸ ਭਿਆਨਕ ਸੜਕ ਹਾਦਸੇ ਨੇ ਹੁਸ਼ਿਆਰਪੁਰ ਦੇ ਇਕ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟਰੈਕਟਰ-ਟਰਾਲੀ ਚਾਲਕ ਨੇ ਦਰੜ ਦਿੱਤਾ ਅਤੇ ਇਸ ਨਾਲ ਪਤੀ ਦੀ ਮੌਕੇ ’ਤੇ ਹੀ ਮੌਤ ਹੋਣ ਅਤੇ ਪਤਨੀ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਹਾਦਸੇ ਦੀ ਸੂਚਨਾ ਦੁਕਾਨਦਾਰਾਂ ਵੱਲੋਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਗੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਤਰਲੋਕ ਚੰਦ ਪੁੱਤਰ ਮੇਹਰ ਰਾਮ ਵਾਸੀ ਪਿੰਡ ਕੈਮਪੁਰ ਥਾਣਾ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ, ਜੋ ਆਪਣੀ ਬੇਟੀ ਨੂੰ ਮਿਲ ਕੇ ਦੋਵੇਂ ਪਤੀ-ਪਤਨੀ ਆ ਰਹੇ ਸਨ, ਜਿਵੇਂ ਹੀ ਉਹ ਸ਼ੇਖੇ ਪੁਲ ਕੋਲ ਪਹੁੰਚੇ ਤਾਂ ਟਰਾਲੀ-ਟਰੈਕਟਰ ਦੀ ਲਪੇਟ ’ਚ ਆ ਗਏ, ਜਿਸ ਨਾਲ ਇਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਉਕਤ ਦੋਵੇਂ ਪਤੀ-ਪਤਨੀ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਧੀ ਨੂੰ ਕਰਵਾਚੌਥ 'ਤੇ ਸਰਘੀ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਸਨ। ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਮਕਸੂਦਾਂ ਵਿਖੇ ਟਰਾਲੀ-ਟਰੈਕਟਰ ਚਾਲਕ ’ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਟਿੰਕੂ ਕਤਲ ਕੇਸ 'ਚ ਬੰਬੀਹਾ ਗਰੁੱਪ ਦੇ ਸ਼ੂਟਰ ਹੈੱਪੀ ਭੁੱਲਰ ਨੇ ਖੋਲ੍ਹੀਆਂ ਹੈਰਾਨੀਜਨਕ ਪਰਤਾਂ

ਇਸ ਸਬੰਧੀ ਵਿਨੋਦ ਮੋਦੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਰਮਯੁੱਧ ਮੋਰਚਾ ਪੰਜਾਬ ਨੇ ਕਿਹਾ ਕਿ ਇਹ ਰੋਡ ਪਿਛਲੇ ਕਾਫ਼ੀ ਮਹੀਨਿਆਂ ਤੋਂ ਇਸ਼ਤਿਹਾਰ ’ਚ ਪਿਆ ਹੋਇਆ ਹੈ ਇਸ ਨਾਲ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ। ਸੜਕ ’ਤੇ ਕਾਫ਼ੀ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸੜਕ ਦੀ ਖ਼ਸਤਾਹਾਲ ਕਾਰਨ ਅੱਜ ਇਕ ਬਜ਼ੁਰਗ ਆਪਣੀ ਜਾਨ ਗੁਆ ਬੈਠਾ ਹੈ।
ਹੈਲਮਟ ਹੁੰਦਾ ਤਾਂ ਬਚ ਸਕਦੀ ਸੀ ਜਾਨ
ਲੰਮਾਪਿੰਡ-ਜੰਡੂਸਿੰਘਾ ਰੋਡ 'ਤੇ ਹੋਏ ਹਾਦਸੇ ਵਿਚ ਮ੍ਰਿਤਕ ਤ੍ਰਿਲੋਕ ਸਿੰਘ ਨੇ ਹੈਲਮੇਟ ਪਾਇਆ ਹੁੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਮ੍ਰਿਤਕ ਦਾ ਸਿਰ ਕੁਚਲਿਆ ਗਿਆ ਸੀ। ਆਪਣੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਨੂੰ ਵੇਖ ਕੇ ਪਤਨੀ ਬੇਸੁੱਧ ਹੋ ਗਈ।
ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ

ਹਦਬੰਦੀ ਵਿਚ ਉਲਝ ਰਹੀ ਪੁਲਸ, ਤਿੰਨ ਘੰਟਿਆਂ ਸੜਕ 'ਤੇ ਹੀ ਪਈ ਰਹੀ ਲਾਸ਼
ਹਾਦਸੇ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਥਾਣਾ ਮਕਸੂਦਾਂ ਦੀ ਪੁਲਸ ਮੌਕੇ ਉਤੇ ਪਹੁੰਚੀ। ਕੰਟਰੋਲ ਰੂਮ 'ਤੇ ਹਦਬੰਦੀ ਦੀ ਗੱਲ ਚਲਦੀ ਰਹੀ। ਤਿੰਨ ਘੰਟੇ ਮ੍ਰਿਤਕ ਦੀ ਲਾਸ਼ ਸੜਕ 'ਤੇ ਹੀ ਪਈ ਰਹੀ। ਗੁੱਸੇ ਵਿਚ ਆਏ ਪਰਿਵਾਰ ਨੇ ਸੜਕ 'ਤੇ ਜਾਮ ਲਗਾਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਤਿੰਨ ਘੰਟੇ ਬਾਅਦ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸੜਕ ਤੋਂ ਜਾਮ ਹਟਵਾਇਆ।

108 ਐਂਬੂਲੈਂਸ ਨੇ ਲਾਸ਼ ਚੁੱਕਣ ਤੋਂ ਕੀਤਾ ਮਨ੍ਹਾ
ਹਾਦਸੇ ਤੋਂ ਬਾਅਦ ਮੌਕੇ ਉਤੇ ਦਮ ਤੋੜਨ 'ਤੇ 108 ਐਂਬੂਲੈਂਸ ਨੇ ਮ੍ਰਿਤਕ ਤਿਰਲੋਕ ਸਿੰਘ ਦੀ ਲਾਸ਼ ਨੂੰ ਚੁੱਕਣ ਤੋਂ ਮਨ੍ਹਾ ਕੀਤਾ ਤਾਂ ਪਰਿਵਾਰ ਨੇ ਹੰਗਾਮਾ ਸ਼ੁਰੂ ਕੀਤਾ। ਪੁਲਸ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਉਸੇ ਐਂਬੂਲੈਂਸ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੱਲਦੀ ਗੱਡੀ ’ਚ ਡਰਾਇਵਰ ਦੀ ਲੱਗੀ ਅੱਖ, ਸ੍ਰੀ ਦਰਬਾਰ ਸਾਹਿਬ ਜਾ ਰਹੀ ਸੰਗਤ ਨਾਲ ਵਾਪਰ ਗਿਆ ਵੱਡਾ ਹਾਦਸਾ
NEXT STORY