ਮਾਨਸਾ(ਜੱਸਲ)— ਰੇਲਵੇ ਪੁਲਸ ਮਾਨਸਾ ਨੂੰ ਸ਼ਨੀਵਾਰ ਦੀ ਰਾਤ ਰੇਲਵੇ ਸਟੇਸ਼ਨ ਕੋਲੋ ਇਕ ਨੋਜਵਾਨ ਦੀ ਲਾਸ਼ ਮਿਲੀ ਹੈ। ਰੇਲਵੇ ਚੌਂਕੀ ਮਾਨਸਾ ਦੇ ਹੈਡ ਕਾਂਸਟੇਬਲ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਨੋਜਵਾਨ ਦੀ ਉਮਰ 35-40 ਦਰਮਿਆਨ, ਰੰਗ ਕਣਕਵੰਨਾ, ਸਰੀਰ ਪਤਲਾ, ਕੱਦ 5 ਫੁੱਟ 6 ਇੰਚ , ਮੁੱਲਾ ਫੈਸ਼ਨ , ਕਮੀਜ਼ ਡੱਬੀਦਾਰ ਨੀਲੀ-ਪੀਲੀ, ਪੈਂਟ ਜੀਨ ਨੀਲੀ ਪਹਿਨੀ ਹੋਈ ਹੈ। ਇਸ ਦੀ ਮੌਤ ਦਾ ਕਾਰਨ ਰੇਲਵੇ ਐਕਸੀਡੈਂਟ ਦੱਸਿਆ ਜਾ ਰਿਹਾ ਹੈ। ਇਸ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ 'ਚ 72 ਘੰਟਿਆਂ ਲਈ ਰੱਖਿਆ ਗਿਆ।
ਫਿਲੌਰ ਦੇ 'ਯੁਵਰਾਜ' ਦੇ WWE ਰਿੰਗ ਦਾ 'ਮਹਾਰਾਜ' ਬਣਨ ਦੀ ਕਹਾਣੀ, ਜਾਣੋ ਕਿਵੇਂ ਬਣਿਆ 'ਪੱਗੜੀ ਵਾਲਾ ਫਾਈਟਰ' (ਤਸਵੀਰਾਂ)
NEXT STORY