ਔੜ(ਛਿੰਜੀ)— ਘਰੋਂ ਆਪਣੇ ਖੇਤਾਂ 'ਚ ਆਵਾਰਾ ਜਾਨਵਰਾਂ ਤੋਂ ਫਸਲ ਬਚਾਉਣ ਗਿਆ ਇਕ ਕਿਸਾਨ ਆਪਣੀ ਜਾਨ ਗਵਾ ਬੈਠਾ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (58) ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕਦਾਨਾ ਉੜਾਪੜ ਵਿਖੇ ਆਪਣੀ ਠੇਕੇ 'ਤੇ ਲਈ ਜ਼ਮੀਨ 'ਚ ਲਾਈ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗੇੜਾ ਮਾਰਨ ਘਰੋਂ ਗਿਆ ਸੀ, ਜੋ ਦੇਰ ਤੱਕ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਕੁਝ ਵੀ ਹੱਥ ਪੱਲੇ ਨਹੀਂ ਪਿਆ। ਜਦੋਂ ਦੂਜੇ ਦਿਨ ਉਸ ਦੇ ਪਰਿਵਾਰਕ ਮੈਂਬਰ ਉੜਾਪੜ ਵਾਲੀ ਜ਼ਮੀਨ ਵੱਲ ਗਏ ਤਾਂ ਖੇਤਾਂ 'ਚ ਬੇਆਬਾਦ ਖੂਹ ਕੋਲ ਉਸ ਦਾ ਸਾਈਕਲ ਖੜ੍ਹਾ ਸੀ। ਜਦੋਂ ਉਨ੍ਹਾਂ ਖੂਹ 'ਚ ਝਾਤ ਮਾਰੀ ਤਾਂ ਕਿਸਾਨ ਦੀ ਲਾਸ਼ ਖੂਹ 'ਚ ਪਈ ਸੀ। ਘਟਨਾ ਸੁਣਦਿਆਂ ਹੀ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਮ੍ਰਿਤਕ ਅਮਰਜੀਤ ਸਿੰਘ ਨੂੰ ਖੂਹ 'ਚੋਂ ਬਾਹਰ ਕੱਢਿਆ ਗਿਆ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਦਿਹਾੜੀਦਾਰ ਬਣਿਆ ਸ਼ਰਾਬ ਸਮਗਲਰ, 13 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY