ਗੜ੍ਹਸ਼ੰਕਰ (ਸ਼ੋਰੀ)-ਇਥੋਂ ਦੇ ਨੰਗਲ ਰੋਡ ’ਤੇ ਪਿੰਡ ਸ਼ਾਹਪੁਰ ਦੇ ਇਕ ਬਜ਼ੁਰਗ ਦੀ ਸ਼ੱਕੀ ਹਾਲਾਤ ਵਿਚ ਲਾਸ਼ ਪਿੰਡ ਦੇ ਨਜ਼ਦੀਕ ਕੰਢੀ ਨਹਿਰ ਵਿਚੋਂ ਬਰਾਮਦ ਕੀਤੀ ਗਈ। ਪਿੰਡ ਸ਼ਾਹਪੁਰ ਦੀ ਸਰਪੰਚਣੀ ਦੇ ਸਹੁਰਾ ਬਲਵੀਰ ਸਿੰਘ ਦੀ ਹੋਈ ਮੌਤ ਨੂੰ ਪਰਿਵਾਰਕ ਮੈਂਬਰ ਕਤਲ ਕਰਾਰ ਦੇ ਰਹੇ ਹਨ ਜਦਕਿ ਪੁਲਸ ਪੋਸਟਮਾਰਟਮ ਅਤੇ ਤਫਤੀਸ਼ ਉਪਰੰਤ ਹੀ ਕਿਸੇ ਨਤੀਜੇ ’ਤੇ ਪਹੁੰਚਣ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਨਿੱਜੀ ਹਸਪਤਾਲ ’ਚ ਔਰਤ ਦੀ ਮੌਤ ਹੋਣ ’ਤੇ ਪਰਿਵਾਰ ਵੱਲੋਂ ਹੰਗਾਮਾ, ਲਾਏ ਗੰਭੀਰ ਦੋਸ਼
ਪਿੰਡ ਵਿਚ ਨਰੇਗਾ ਸਕੀਮ ਦੇ ਅੰਤਰਗਤ ਮੇਟ ਵਜੋਂ ਕੰਮ ਕਰਨ ਵਾਲੇ ਬਲਬੀਰ ਸਿੰਘ ਬੁੱਧਵਾਰ ਬਾਅਦ ਦੁਪਹਿਰ ਤੋਂ ਲਾਪਤਾ ਸਨ ਅਤੇ ਦੇਰ ਰਾਤ ਤਕ ਉਨ੍ਹਾਂ ਦੀ ਭਾਲ ਪਰਿਵਾਰਕ ਮੈਂਬਰ ਕਰਦੇ ਰਹੇ ਅਤੇ ਰਾਤ ਕਰੀਬ ਗਿਆਰਾਂ ਵਜੇ ਤੋਂ ਬਾਅਦ ਉਨ੍ਹਾਂ ਦੇ ਮਿ੍ਰਤਕ ਸ਼ਰੀਰ ਪਿੰਡ ਦੇ ਚੜ੍ਹਦੇ ਪਾਸੇ ਕੰਢੀ ਨਹਿਰ ਵਿਚੋਂ ਮਿਲਿਆ। ਮੌਕੇ ’ਤੇ ਪੁਲਸ ਪਾਰਟੀ ਪਹੁੰਚ ਕੇ ਤਫਤੀਸ਼ ਵਿਚ ਲੱਗ ਗਈ ਸੀ। ਬਲਬੀਰ ਸਿੰਘ ਦਾ ਸ਼ਰੀਰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿੱਚ ਪੋਸਟਮਾਰਟਮ ਨਹੀਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਸ ਨੇ ਲਿਆ ਹਿਰਾਸਤ ’ਚ
NEXT STORY