ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਪੁਲਸ ਨੇ ਵਿਅਕਤੀ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਡਰਾਈਵਰ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਵੰਤ ਕੌਰ ਪਤਨੀ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਜਾਫਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਉਸਦੇ ਪਤੀ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਮਿਤੀ 06.10.2025 ਨੂੰ ਸ਼ਾਮ 6 ਵਜੇ ਅਣਪਛਾਤੇ ਕਾਰ ਡਰਾਈਵਰ ਵੱਲੋਂ ਤੇਜ਼ੀ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਫੇਟ ਮਾਰ ਕੇ ਜਾਨੋਂ ਮਾਰ ਦਿੱਤਾ। ਜਿਸ ਸਬੰਧੀ ਅਣਪਛਾਤੇ ਕਾਰ ਡਰਾਈਵਰ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਸ ਨੇ ਜਾਲ ਵਿਛਾ ਕੇ ਪਾ 'ਤੀ ਕਾਰਵਾਈ, ਫੜੀ ਗਈ 80 ਕਰੋੜ ਦੀ ਹੈਰੋਇਨ
NEXT STORY