ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਦੇ ਪਿੰਡ ਚੱਕ ਹਾਜੀਪੁਰ ਦੇ ਖੇਤਾਂ ’ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਆਪਸ ’ਚ ਹੋਈ ਬਹਿਸ ਤੋਂ ਬਾਅਦ ਝਗੜੇ ’ਚ ਇਕ ਮਜ਼ਦੂਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ, ਕਤਲ ਕਰਨ ਮਗਰੋਂ ਮੁਲਜ਼ਮ ਨੇ ਲਾਸ਼ ਨਾਲ ਵੀ ਦਰਿੰਦਗੀ ਕੀਤੀ ਤੇ ਉਸ ਨੂੰ ਅੱਗ 'ਚ ਸੁੱਟ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਗੜ੍ਹਸ਼ੰਕਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਚਮੂ ਕੁਮਾਰ ਪੁੱਤਰ ਮੰਗਾ ਕੁਮਾਰ ਵਾਸੀ ਡੋਲਡਾ, ਥਾਣਾ ਮੋੜੂ, ਜ਼ਿਲ੍ਹਾ ਖੋਟੀ, ਝਾਰਖੰਡ ਹਾਲ ਵਾਸੀ ਸੁਮੰਦੜਾ ਨੇ ਦੱਸਿਆ ਕਿ ਉਹ ਅਸ਼ੋਕ ਕੁਮਾਰ ਦੀ ਮੋਟਰ ’ਤੇ ਪਰਿਵਾਰ ਸਣੇ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਰੰਪਾ ਉਰਫ਼ ਰਾਜੂ ਪਰਿਵਾਰ ਸਣੇ ਪਰਮਜੀਤ ਸਿੰਘ ਵਾਸੀ ਚੱਕ ਹਾਜੀਪੁਰ ਦੇ ਖੇਤਾਂ ’ਚ ਬਣੀ ਮੋਟਰ ’ਤੇ ਰਹਿ ਕੇ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ 8 ਦਸੰਬਰ ਦੀ ਰਾਤ ਕਰੀਬ 9 ਵਜੇ ਉਹ ਤੇ ਉਸ ਦਾ ਭਰਾ ਰੰਪਾ, ਉਸ ਦਾ ਦੋਸਤ ਨੂਆਸ ਤੁਫ਼ਨੂ ਪੁੱਤਰ ਪੀਟਰ ਵਾਸੀ ਮਾਰਚਾ ਮਿਸਲ, ਥਾਣਾ ਰਣੀਆ, ਜ਼ਿਲ੍ਹਾ ਖੋਟੀ, ਝਾਰਖੰਡ ਪਰਮਜੀਤ ਸਿੰਘ ਦੀ ਮੋਟਰ ’ਤੇ ਸ਼ਰਾਬ ਪੀ ਰਹੇ ਸਨ ਤੇ ਅੱਗ ਸੇਕ ਰਹੇ ਸਨ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਚਮੂ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਤਕਰੀਬਨ ਰਾਤ 12 ਵਜੇ ਰੰਪਾ ਤੇ ਨੂਆਸ ਆਪਸ ’ਚ ਬਹਿਸ ਕਰਦੇ ਹੋਏ ਝਗੜਾ ਕਰਨ ਲੱਗ ਪਏ। ਉਸ ਨੇ ਤੇ ਰੰਪਾ ਦੀ ਘਰਵਾਲੀ ਸੁਸ਼ਮਾ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜਦੇ ਰਹੇ। ਉਸ ਨੇ ਦੱਸਿਆ ਕਿ ਨੂਆਸ ਨੇ ਡਾਟ ਨਾਲ ਰੰਪਾ ਦੇ ਸਰੀਰ ’ਤੇ ਕਈ ਵਾਰ ਕੀਤੇ ਤੇ ਫਿਰ ਉਸ ਨੂੰ ਅੱਗ ’ਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ।
ਚਮੂ ਕੁਮਾਰ ਦੇ ਬਿਆਨਾਂ ’ਤੇ ਕਰਵਾਈ ਕਰਦਿਆਂ ਥਾਣਾ ਗੜ੍ਹਸ਼ੰਕਰ ਵਿਖੇ ਮੁਲਜ਼ਮ ਨੂਆਸ ਤੁਫਨੂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਏ.ਐੱਸ.ਆਈ. ਸੁਖਵਿੰਦਰ ਸਿੰਘ ਚੌਕੀ ਇੰਚਾਰਜ ਸੁਮੰਦੜਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੋਸਤਾਂ ਨਾਲ ਲਾਈ ਗਈ ਗੇੜੀ ਬਣ ਗਈ ਮੁੰਡੇ ਦੀ 'Last Ride', ਤੇਜ਼ ਰਫ਼ਤਾਰ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੇਬਰ ਲਿਜਾਂਦੇ ਸਮੇਂ ਰਸਤੇ 'ਚ ਪਲਟ ਗਿਆ ਟਰੈਕਟਰ, ਕਿਸਾਨ-ਮਜ਼ਦੂਰ ਦੀ ਤੜਫ਼-ਤੜਫ਼ ਨਿਕਲੀ ਜਾਨ
NEXT STORY