ਅਬੋਹਰ (ਸੁਨੀਲ) : ਅਬੋਹਰ-ਬੁਰਜਮੁਹਾਰ ਸੜਕ ’ਤੇ ਅੱਜ ਦੁਪਹਿਰ ਸ਼ਹਿਰ ਤੋਂ ਪਿੰਡ ਜਾ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਸੀਮੈਂਟ ਨਾਲ ਭਰੇ ਇਕ ਕੈਂਟਰ ਨੇ ਦਰੜ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕੈਂਟਰ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਮੌਕੇ ’ਤੇ ਧਰਨਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਚਾਰ ਸਾਲ ਦੇ ਪੁੱਤਰ ਦਾ ਪਿਤਾ ਸੀ। ਜਾਣਕਾਰੀ ਅਨੁਸਾਰ ਕਰੀਬ 26 ਸਾਲਾ ਜਤਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਇਕ ਪਲੰਬਰ ਸੀ।
ਅੱਜ ਦੁਪਹਿਰ ਕੁੱਝ ਸਮਾਨ ਲੈਣ ਲਈ ਸ਼ਹਿਰ ਆਇਆ ਸੀ। ਜਦੋਂ ਉਹ ਦੁਪਹਿਰ 1 ਵਜੇ ਦੇ ਕਰੀਬ ਸਮਾਨ ਲੈ ਕੇ ਘਰ ਪਰਤ ਰਿਹਾ ਸੀ ਤਾਂ ਬੁਰਜਮੁਹਾਰ ਸੜਕ ’ਤੇ ਨਿਰਮਾਣ ਅਧੀਨ ਹਾਈਵੇਅ ਪੁਲ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਸੀਮੈਂਟ ਨਾਲ ਭਰੇ ਇਕ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਕੈਂਟਰ ਚਾਲਕ ਕੈਂਟਰ ਛੱਡ ਕੇ ਭੱਜ ਗਿਆ। ਸੂਚਨਾ ਮਿਲਣ ’ਤੇ ਮ੍ਰਿਤਕ ਜਤਿੰਦਰ ਦੇ ਭਰਾ ਪਰਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਅਤੇ ਪਿੰਡ ਦੀ ਪੰਚਾਇਤ ਮੌਕੇ ’ਤੇ ਪਹੁੰਚ ਗਈ ਅਤੇ ਉੱਥੇ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਤੋਂ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸੂਚਨਾ ਮਿਲਦੇ ਹੀ ਪੁਲਸ ਅਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਵੀ ਮੌਕੇ ’ਤੇ ਪਹੁੰਚ ਗਈ।
ਗੁਰੂ ਘਰਾਂ ਅਤੇ ਗੁਰੂ ਰਹਿਤ ਮਰਿਆਦਾ ਦਾ ਅਪਮਾਨ ਕਰ ਹੀ ਆਮ ਆਦਮੀ ਪਾਰਟੀ : ਚੁੱਘ
NEXT STORY