ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਾਬਾਲਗਾ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦਿਆਂ 4 ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੈਕਟਰ-31 ਦੇ ਸੋਨੂੰ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲਸ ਕੋਲ ਦਰਜ ਸ਼ਿਕਾਇਤ ’ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਸੈਕਟਰ-31 ਥਾਣਾ ਖੇਤਰ ’ਚ ਕਿਰਾਏ ਦੇ ਮਕਾਨ ’ਚ ਪਰਿਵਾਰ ਨਾਲ ਰਹਿੰਦੀ ਹੈ। ਉਸਦੇ ਪਤੀ ਦਾ ਦੋਸਤ ਸੋਨੂੰ 18 ਸਤੰਬਰ 2022 ਰਾਤ ਕਰੀਬ 9 ਵਜੇ ਉਸਦੇ ਘਰ ਆਇਆ।
ਉਹ ਕਰੀਬ ਇਕ ਘੰਟਾ ਰਿਹਾ ਤੇ ਫਿਰ ਚਲਾ ਗਿਆ। ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਦੇ ਜਾਣ ਤੋਂ ਬਾਅਦ ਉਸਦੀ ਧੀ ਸੌਂ ਗਈ ਸੀ ਪਰ ਦੇਰ ਰਾਤ ਉਸਦੀ ਧੀ ਨੇ ਦੱਸਿਆ ਕਿ ਸੋਨੂੰ ਅੰਕਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਪੀੜਤਾ ਨੇ ਮਾਂ ਨੂੰ ਦੱਸਿਆ ਕਿ ਜਦੋਂ ਤੁਸੀਂ ਰਸੋਈ ’ਚ ਸੀ ਤੇ ਪਿਤਾ ਬਾਥਰੂਮ ’ਚ ਪਾਣੀ ਭਰ ਰਹੇ ਸਨ ਤਾਂ ਸੋਨੂੰ ਅੰਕਲ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਇਸ ਤੋਂ ਬਾਅਦ ਅੰਕਲ ਨੇ ਕੱਪੜਿਆਂ ਦੇ ਉਪਰੋਂ ਗਲਤ ਢੰਗ ਨਾਲ ਛੂਹਿਆ। ਸ਼ਿਕਾਇਤ ’ਚ ਸ਼ਿਕਾਇਤਕਰਤਾ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ’ਚ ਸੈਕਟਰ-31 ਥਾਣੇ ਨੇ ਦੋਸ਼ੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354 ਤੇ ਪੋਕਸੋ ਐਕਟ ਦੀ ਧਾਰਾ 8 ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ।
ਚੰਡੀਗੜ੍ਹ 'ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਖੋਲ੍ਹੇ ਗਏ ਸੁਖ਼ਨਾ ਝੀਲ ਦੇ ਗੇਟ, ਲੋਕਾਂ ਦੇ ਸੁੱਕੇ ਸਾਹ
NEXT STORY