ਗੁਰੂਹਰਸਹਾਏ (ਮਨਜੀਤ, ਸੁਨੀਲ ਵਿੱਕੀ)– ਗੁਰੂਹਰਸਹਾਏ ਦੇ ਪਿੰਡ ਪਿੰਡੀ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਨਾਮੀਨੇਸ਼ਨ ਫਾਰਮ ਦੀ ਫਾਇਲ ਖੋਹ ਕੇ ਪਾੜਨ ਅਤੇ ਖੜ੍ਹੀਆਂ ਕਾਰਾਂ ਦਾ ਨੁਕਸਾਨ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ 5 ਬਾਏ ਨੇਮ, 40 ਹੋਰ ਨਾਮਜ਼ਦ ਵਿਅਕਤੀ, ਔਰਤਾਂ ਅਤੇ 100-150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਬਲਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਗੁੱਦੜ ਪੰਜ ਗਰਾਈਂ ਨੇ ਦੱਸਿਆ ਕਿ ਉਹ ਬੀਤੇ ਦਿਨੀਂ 4 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ 2024 ਦੇ ਨਾਮੀਨੇਸ਼ਨ ਫਾਰਮ ਭਰਨ ਲਈ ਜੋਗਿੰਦਰ ਸਿੰਘ ਪੁੱਤਰ ਦੇਸ ਸਿੰਘ, ਛਿੰਦਰ ਸਿੰਘ ਪੁੱਤਰ ਬੱਗੂ ਸਿੰਘ, ਮਲੂਕ ਸਿੰਘ ਪੁੱਤਰ ਨਹਿਰੂ ਸਿੰਘ ਸਮੇਤ ਆਪਣੀ ਸਵਿਫਟ ਕਾਰ ’ਚ ਪਿੰਡ ਤੋਂ ਸਰਕਾਰੀ ਹਾਈ ਸਕੂਲ ਪਿੰਡ ਪਿੰਡੀ ਜਾ ਰਹੇ ਸੀ।
ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
ਇਸ ਦੌਰਾਨ ਕਰੀਬ 2:30 ਵਜੇ ਉਹ ਸਕੂਲ ਪਿੰਡ ਤੋਂ ਥੋੜ੍ਹੀ ਦੂਰੀ 'ਤੇ ਆਪਣੀ ਕਾਰ ਖੜ੍ਹੀ ਕਰ ਕੇ ਉਹ ਪੈਦਲ ਸਕੂਲ ਵੱਲ ਤੁਰ ਪਏ ਤਾਂ ਸੜਕ ਦੇ ਦੂਜੇ ਪਾਸੇ ਗੁਰਦੀਪ ਸਿੰਘ ਪੁੱਤਰ ਕਰਤਾਰ ਸਿੰਘ, ਜਿਸ ਨੇ ਆਪਣੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਸਮੇਤ 100-150 ਵਿਅਕਤੀ ਸੜਕ ’ਤੇ ਖੜ੍ਹੇ ਸਨ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਹੱਥ ਵਿਚੋਂ ਨਾਮੀਨੇਸ਼ਨ ਫਾਰਮ ਦੀ ਫਾਈਲ ਖੋਹ ਲਈ ਅਤੇ ਇਕ ਫਾਈਲ ਪਾੜ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਉਥੇ ਖੜ੍ਹੀਆਂ ਕਾਰਾਂ ਦਾ ਵੀ ਨੁਕਸਾਨ ਕੀਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਗੁਰਦੀਪ ਸਿੰਘ ਪੁੱਤਰ ਕਰਤਾਰ ਸਿੰਘ, ਸੁਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਟਿੱਕਾ ਸਿੰਘ ਪੁੱਤਰ ਚਿਮਨ ਸਿੰਘ, ਤਰਲੋਕ ਸਿੰਘ ਪੁੱਤਰ ਚਿਮਨ ਸਿੰਘ, ਛਿੰਦਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀਅਨ ਗੁੱਦੜ ਪੰਜ ਗਰਾਈਂ, 40 ਹੋਰ ਨਾਮਜ਼ਦ ਵਿਅਕਤੀ, ਔਰਤਾਂ ਅਤੇ 100-150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤੀ ਖ਼ੁਦ.ਕੁਸ਼ੀ
NEXT STORY