ਜਲੰਧਰ (ਮਹੇਸ਼)— ਜੰਡਿਆਲਾ-ਫਗਵਾੜਾ ਰੋਡ ’ਤੇ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਸਮਰਾਏ ’ਚ ਕੈਲੇ ਜਠੇਰਿਆਂ ਦੇ ਸਥਾਨ ’ਤੇ ਮੁੱਖ ਸੇਵਾਦਾਰ ਵੱਲੋਂ ਸੇਵਾਦਾਰ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਆਪਣੇ ਹੀ ਕਮਰੇ ’ਚ ਬੰਦ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਹੋਇਆ ਮੁਲਜ਼ਮ ਦੀ ਵੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਥਾਣਾ ਸਦਰ ਵਿਚ ਉਸ ਦੇ ਖ਼ਿਲਾਫ਼ ਸੇਵਾਦਾਰ ਦੇ ਕਤਲ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਸੇਵਾਦਾਰ ਪਾਲ ਚੰਦ ਪੁੱਤਰ ਅਮਰ ਚੰਦ ਵਾਸੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਦੀ ਲਾਸ਼ ਐਤਵਾਰ ਨੂੰ ਪੁਲਸ ਨੇ ਕੈਲੇ ਜਠੇਰਿਆਂ ਦੇ ਸਥਾਨ ’ਤੇ ਮੁਲਜ਼ਮ ਸੇਵਾਦਾਰ ਵਿਸਾਖਾ ਰਾਮ ਪੁੱਤਰ ਕਿਸ਼ਨਾ ਰਾਮ ਵਾਸੀ ਪਿੰਡ ਬੀਰ ਪਿੰਡ ਥਾਣਾ ਸਦਰ ਨਕੋਦਰ ਦੇ ਕਮਰੇ ’ਚੋਂ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ੁਰੂ ਕੀਤੀ ਗਈ ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਵਿਸਾਖਾ ਰਾਮ ਨੇ 23 ਦਸੰਬਰ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਬਾਅਦ ਵਿਚ ਮੌਕੇ ਤੋਂ ਫਰਾਰ ਹੋ ਗਿਆ ਸੀ। ਪਾਲ ਚੰਦ ਸੇਵਾਦਾਰ ਦੀ ਲਾਸ਼ 10 ਦਿਨਾਂ ਤੱਕ ਵਿਸਾਖਾ ਰਾਮ ਦੇ ਕਮਰੇ ਵਿਚ ਹੀ ਪਈ ਰਹੀ, ਜਿਸ ਕਾਰਨ ਉਸ ਦੇ ਸ਼ਰੀਰ ’ਚੋਂ ਬਦਬੂ ਆ ਰਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਮੁੱਖ ਸੇਵਾਦਾਰ ਵਿਸਾਖਾ ਰਾਮ ਅਤੇ ਸੇਵਾਦਾਰ ਪਾਲ ਚੰਦ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪਾਲ ਚੰਦ ਜਠੇਦਿਰਆਂ ਦੇ ਸਥਾਨ ਤੋਂ ਕਿਤੇ ਚਲਾ ਗਿਆ ਸੀ। ਹੁਣ ਉਹ ਐਤਵਾਰ ਨੂੰ ਹੀ ਦੋਬਾਰਾ ਜਠੇਰਿਆਂ ਦੇ ਸਥਾਨ ’ਤੇ ਆਇਆ ਸੀ। ਉਸ ਦੇ ਦੋਬਾਰਾ ਆਉਂਦੇ ਹੋਏ ਦੋਵਾਂ ਵਿਚ ਫਿਰ ਝਗੜਾ ਹੋ ਗਿਆ ਸੀ ਅਤੇ ਵਿਸਾਖਾ ਰਾਮ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਪਾਲ ਚੰਦ ਦੇ ਮੂੰਹ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ
ਘਬਰਾਹਟ ਵਿਚ ਆਏ ਮੁਲਜ਼ਮ ਨੇ ਪਾਲ ਚੰਦ ਦੀ ਲਾਸ਼ ਨੂੰ ਕਮਰੇ ’ਚ ਹੀ ਰੱਖ ਕੇ ਤਾਲਾ ਲਾ ਦਿੱਤਾ। ਵਿਸਾਖਾ ਰਾਮ ਨੇ ਜਠੇਰਿਆਂ ਦੇ ਸਥਾਨ ’ਤੇ ਜਾਂਦੇ ਸਮੇਂ ਕਮੇਟੀ ਨੂੰ ਦੱਸਿਆ ਸੀ ਕਿ ਉਹ ਜਾ ਰਿਹਾ ਹੈ ਅਤੇ ਉਹ ਹੁਣ ਜਠੇਰਿਆਂ ਦੇ ਸਥਾਨ ’ਤੇ ਰਹਿ ਕੇ ਸੇਵਾ ਨਹੀਂ ਕਰੇਗਾ। ਪੁਲਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਮੁਲਜ਼ਮ ਵਿਸਾਖਾ ਰਾਮ ਨੇ ਵੀ ਆਪਣੇ ਘਰ ਵਿਚ ਹੀ ਦਮ ਤੋੜ ਦਿੱਤਾ ਹੈ। ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਸੇਵਾਦਾਰ ਪਾਲ ਚੰਦ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਮੁਲਜ਼ਮ ਵਿਸਾਖਾ ਰਾਮ ਦਾ ਵੀ ਉਸ ਦੇ ਪਰਿਵਾਰਕ ਮੈਂਬਰ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਭਿਆਨਕ ਸੜਕ ਹਾਦਸੇ ’ਚ 2 ਵਿਅਕਤੀ ਗੰਭੀਰ ਜ਼ਖ਼ਮੀ
NEXT STORY