ਚੰਡੀਗੜ੍ਹ (ਸੁਸ਼ੀਲ) : ਡਿਊਟੀ ਤੋਂ ਘਰ ਪਰਤ ਰਹੇ ਇੱਕ ਨੌਜਵਾਨ ਨੂੰ ਮਾਚਿਸ ਮੰਗਣ ਦੇ ਬਹਾਨੇ ਚਾਰ ਨੌਜਵਾਨਾਂ ਨੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਬੀ.ਬੀ.ਐੱਮ.ਬੀ ਦੇ ਨੇੜੇ ਜੰਗਲ ਵਿਚ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ 5 ਹਜ਼ਾਰ ਅਤੇ ਮੋਬਾਇਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਉਸ ਤੋਂ ਯੂ. ਪੀ. ਆਈ. ਦਾ ਪਾਸਵਰਡ ਪੁੱਛ ਕੇ ਖਾਤੇ ਵਿਚੋਂ 81,400 ਰੁਪਏ ਵੀ ਕੱਢਵਾ ਲਏ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਬਾਪੂਧਾਮ ਨਿਵਾਸੀ ਮਹੇਸ਼ ਕੁਮਾਰ ਦੀ ਸ਼ਿਕਾਇਤ ’ਤੇ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬਾਪੂਧਾਮ ਨਿਵਾਸੀ ਮਹੇਸ਼ ਕੁਮਾਰ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਵਿਚ ਕੰਮ ਕਰਦਾ ਹੈ। 8 ਅਗਸਤ ਨੂੰ ਡਿਊਟੀ ਖ਼ਤਮ ਕਰਨ ਤੋਂ ਬਾਅਦ ਉਹ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਇੰਡਸਟਰੀਅਲ ਏਰੀਆ ਫੇਜ਼-1 ਵਿਚ ਅੰਬਾਂ ਦੇ ਬਾਗ ਨੇੜੇ ਪਹੁੰਚਿਆ ਤਾਂ ਇੱਕ ਨੌਜਵਾਨ ਨੇ ਉਸ ਕੋਲੋਂ ਮਾਚਿਸ ਮੰਗੀ। ਮਹੇਸ਼ ਨੇ ਮਾਚਿਸ ਨਾ ਹੋਣ ਦੀ ਗੱਲ ਕਹੀ। ਇਸੇ ਦੌਰਾਨ ਬਾਗ ਵਿਚੋਂ ਤਿੰਨ ਹੋਰ ਨੌਜਵਾਨ ਆ ਗਏ ਅਤੇ ਉਸ ਨੂੰ ਬਾਗ ਦੇ ਅੰਦਰ ਲੈ ਗਏ।
ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ਵਿਚੋਂ 5 ਹਜ਼ਾਰ ਰੁਪਏ ਨਕਦ ਅਤੇ ਮੋਬਾਈਲ ਫੋਨ ਖੋਹ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਯੂ.ਪੀ.ਆਈ ਦਾ ਪਾਸਵਰਡ ਪੁੱਛ ਫਰਾਰ ਹੋ ਗਏ। ਬੇਟੇ ਨੇ ਆਨਲਾਈਨ ਬੈਂਕ ਦੀ ਹੈਲਪਲਾਈਨ ’ਤੇ ਫੋਨ ਕਰਕੇ ਖਾਤੇ ਦੀ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਖਾਤੇ ਵਿਚੋਂ ਚਾਰ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 81,400 ਰੁਪਏ ਕਢਵਾਏ ਗਏ ਹਨ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਮਹੇਸ਼ ਕੁਮਾਰ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੋ ਦੇਸੀ ਪਿਸਤੌਲਾਂ ਤੇ 20 ਕਾਰਤੂਸਾਂ ਸਮੇਤ ਨੌਜਵਾਨ ਕਾਬੂ
NEXT STORY