ਅਬੋਹਰ (ਸੁਨੀਲ) – ਥਾਣਾ ਖੁਈਆਂ ਸਰਵਰ ਦੇ ਮੁਖੀ ਸੁਨੀਲ ਕੁਮਾਰ ਅਤੇ ਸਹਾਇਕ ਸਬ-ਇੰਸਪੈਕਟਰ ਬਲਵੀਰ ਸਿੰਘ ਚੌਕੀ ਇੰਚਾਰਜ ਕੱਲਰਖੇਡ਼ਾ ਅਤੇ ਹੋਰ ਪੁਲਸ ਪਾਰਟੀ ਨੇ ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ 3 ਮੁਲਜ਼ਮਾਂ ਬ੍ਰਾਹਮਣ ਪੁੱਤਰ ਰਾਮ ਕੁਮਾਰ ਵਾਸੀ ਹਾਕਮਾ, ਰਾਮਕਰਨ ਪੁੱਤਰ ਕਿਸ਼ਨਰਾਮ ਵਾਸੀ ਪਟੀ ਸਦੀਕ, ਸੰਦੀਪ ਕੁਮਾਰ ਪੁੱਤਰ ਭਜਨ ਲਾਲ ਵਾਸੀ ਵਰਿਆਮਖੇਡ਼ਾ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਜੱਜ ਰਮੇਸ਼ ਚਾਵਲਾ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਤਿੰਨਾਂ ਨੂੰ ਜੇਲ ਭੇਜ ਦਿੱਤਾ ਗਿਆ। ਤਿੰਨੇ ਮੁਲਜ਼ਮ ਰਾਜਸਥਾਨ ਤੋਂ ਨਸ਼ੇ ਵਾਲੀਆਂ ਗੋਲੀਆਂ ਲਿਆ ਕੇ ਪੰਜਾਬ ’ਚ ਵੇਚਣ ਦਾ ਕੰਮ ਕਰਦੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਬਕਸੇ ਨੂੰ ਅੱਗ ਲੱਗਣ ਨਾਲ 20 ਮੀਟਰ ਸਡ਼ੇ
NEXT STORY