ਧਨੌਲਾ(ਰਵਿੰਦਰ)— ਪਿੰਡ ਬਡਬਰ ਦੇ ਸਾਬਕਾ ਪੰਚ ਗੁਰਮੇਜ ਸਿੰਘ (70) ਨੇ ਕਰਜ਼ੇ ਦੇ ਬੋਝ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਲੜਕੇ ਕੁਲਵੰਤ ਸਿੰਘ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਮੇਰੇ ਪਿਤਾ ਗੁਰਮੇਜ ਸਿੰਘ ਪੁੱਤਰ ਜਗਤਾਰ ਸਿੰਘ ਜੋ ਸਾਬਕਾ ਪੰਚ ਸਨ। ਉਨ੍ਹਾਂ ਦੇ ਸਿਰ ਬੈਂਕ ਅਤੇ ਆੜ੍ਹਤੀਆਂ ਦਾ ਕਾਫੀ ਕਰਜ਼ਾ ਸੀ, ਜੋ ਸਾਡੀ ਜ਼ਮੀਨ ਸੜਕ ਵਿਚ ਆਉਣ ਦੇ ਮਿਲੇ ਪੈਸਿਆਂ ਤੋਂ ਨਹੀਂ ਉਤਾਰਿਆ। ਉਨ੍ਹਾਂ ਨੇ ਪੈਸਿਆਂ ਤੋਂ ਭਾਵੇਂ ਬੈਂਕ ਦਾ ਕਰਜ਼ਾ ਤਾਂ ਉਤਾਰ ਦਿੱਤਾ ਪਰ ਆੜ੍ਹਤੀਏ ਅਤੇ ਹੋਰ ਲੋਕਾਂ ਦੇ ਪੈਸੇ ਫਿਰ ਤੋਂ ਸਿਰ ਖੜ੍ਹੇ ਹੋਣ ਕਾਰਨ ਸਾਡੇ ਪਿਤਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਸਨ। ਜ੍ਹਿਨਾਂ ਨੇ ਪਿਛਲੇ ਰਾਤ ਕਰੀਬ 8 ਵਜੇ ਕੋਈ ਜ਼ਹਿਰੀਲੀ ਨਿਗਲ ਲਈ। ਜਿਸ ਨਾਲ ਹਾਲਤ ਬਿਗੜੀ ਹੋਣ ਕਰਕੇ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅਪਣੇ ਪ੍ਰਾਣ ਤਿਆਗ ਦਿੱਤੇ। ਥਾਣੇਦਾਰ ਗੁਰਜੰਟ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਲੜਕੇ ਕੁਲਵੰਤ ਸਿੰਘ ਦੇ ਬਿਆਨਾ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।
ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਦੌਰਾਨ ਇਕ ਜ਼ਖਮੀ
NEXT STORY