ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਜਲੰਧਰ ਰੋਡ ਸਥਿਤ ਕਸਬਾ ਦਸੂਹਾ 'ਚ ਇਕ ਵਿਅਕਤੀ ਵੱਲੋਂ ਨਿੱਜੀ ਕੰਪਨੀ ਦੇ ਮੈਨੇਜਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 35 ਸਾਲਾ ਮੁਨੀਸ਼ ਡਡਵਾਲ ਵਜੋਂ ਹੋਈ ਹੈ, ਜਿਸ ਨੂੰ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ:ਰੋਹ ਨਾਲ ਭਰੀਆਂ ਬੀਬੀਆਂ ਨੇ ਉਡਾਈਆਂ ਮੋਦੀ ਦੀਆਂ ਧੱਜੀਆਂ, 6 ਸਾਲਾ ਬੱਚੀ ਨੇ ਦਿੱਤੀ ਸਿੱਧੀ ਚੁਣੌਤੀ (ਵੀਡੀਓ)
ਪਰਿਵਾਰ ਮੁਤਾਬਕ ਉਸ 'ਤੇ ਝੂਠਾ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਅਤੇ ਉਸਨਾਲ ਕੁੱਟਮਾਰ ਵੀ ਕੀਤੀ ਗਈ। ਇਸੇ ਕਾਰਨ ਕਰਕੇ ਉਹ ਮਾਨਸਿਕ ਰੂਪ ਨਾਲ ਪਰੇਸ਼ਾਨ ਰਹਿਣ ਲੱਗ ਗਿਆ ਸੀ, ਜਿਸ ਦੇ ਚਲਦੇ ਉਸ ਵੱਲੋਂ ਇਹ ਖੌਫਨਾਕ ਕਦਮ ਚੁਕਿਆ ਗਿਆ। ਉਕਤ ਨੌਜਵਾਨ ਬਰਗਰ ਕਿੰਗ ਕੰਪਨੀ 'ਚ ਕੰਮ ਕਰਦਾ ਸੀ। ਪਤਨੀ ਦਾ ਦੋਸ਼ ਹੈ ਕਿ ਉਸ 'ਤੇ ਕੰਪਨੀ ਵੱਲੋਂ ਫਰਾਡ ਕਰਨ ਦੇ ਦੋਸ਼ ਲਗਾਏ ਗਏ ਸਨ।
ਇਹ ਵੀ ਪੜ੍ਹੋ:ਫਿਰੋਜ਼ਪੁਰ 'ਚ ਫੁਟਿਆ ਕਿਸਾਨਾਂ ਦਾ ਗੁੱਸਾ, ਪਰਾਲੀ ਨਾ ਸਾੜਨ ਸਬੰਧੀ ਕੈਪਟਨ ਦੇ ਸੰਦੇਸ਼ ਨੂੰ ਲੈ ਕੇ ਲੱਗੇ ਬੋਰਡ ਉਤਾਰੇ
ਖ਼ੁਦਕੁਸ਼ੀ ਤੋਂ ਪਹਿਲਾ ਮੁਨੀਸ਼ ਵੱਲੋਂ ਆਪਣੇ ਪਰਿਵਾਰ ਨੂੰ ਇਕ ਵ੍ਹਟਸਐਪ ਮੈਸੇਜ ਵੀ ਕੀਤਾ ਗਿਆ, ਜਿਸ ਜਿਸ 'ਚ ਉਸ ਵੱਲੋਂ ਪਰਿਵਾਰ ਤੋਂ ਇਸ ਕਦਮ ਨੂੰ ਚੁੱਕੇ ਜਾਨ ਲਈ ਮੁਆਫ਼ੀ ਮੰਗੀ ਗਈ ਹੈ ਅਤੇ ਉਸ ਨੇ ਆਪਣੀ ਲਾਈਵ ਲੋਕੇਸ਼ਨ ਵੀ ਭੇਜੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਛਾਣਬੀਣ ਕੀਤੀ ਗਈ। ਉਸ ਦੀ ਲਾਸ਼ ਦਸੂਹਾ ਨਜ਼ਦੀਕ ਪਾਵਰ ਹਾਊਸ 'ਚ ਨਹਿਰ 'ਚੋਂ ਤੈਰਦੀ ਬਰਾਮਦ ਕੀਤੀ ਗਈ। ਇਸ ਮੰਦਭਾਗੀ ਖ਼ਬਰ ਨੂੰ ਸੁਣ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ:ਮਕਸੂਦਾਂ ਚੌਕ 'ਚ ਪੁਲਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ, ਮਾਹੌਲ ਬਣਿਆ ਤਣਾਅਪੂਰਨ
ਉਥੇ ਹੀ ਦੂਜੇ ਪਾਸੇ ਜਾਂਚ ਅਧਿਕਾਰੀ ਮੁਤਾਬਕ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪਠਾਨਕੋਟ: ਦਰਿੰਦਿਆਂ ਦੀ ਹੈਵਾਨੀਅਤ, ਹਵਸ ਦੇ ਭੁੱਖਿਆਂ ਨੇ ਰਾਹ ਜਾਂਦੀ ਜਨਾਨੀ ਨੂੰ ਰੋਕ ਕੀਤਾ ਗੈਂਗਰੇਪ
ਪਟਿਆਲਾ ਪੁਲਸ ਨੂੰ ਸਫ਼ਲਤਾ, ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
NEXT STORY