ਫਤਿਹਗੜ੍ਹ ਸਾਹਿਬ (ਵਿਪਨ): ਨਾਗਰਿਕਤਾ ਸੋਧ ਕਾਨੂੰਨ ਨੂੰ ਅਮਲੀ ਜਾਮਾ ਪਾਉਣ ਦੇ ਉਦੇਸ਼ ਨੂੰ ਲੈ ਕੇ ਅੱਜ ਮੰਡੀ ਗੋਬਿੰਦਗੜ੍ਹ 'ਚ ਰਾਸ਼ਟਰੀ ਪੱਧਰ ਦੀ ਸੰਸਥਾ ਵਾਯੇਸ ਆਫ ਇੰਡੀਆ ਦੇ ਬੈਨਰ ਤਲੇ ਮਹਾਰਾਜਾ ਅਗਰਸੈਨ ਪਾਰਕ 'ਚ ਵਿਸ਼ਾਲ ਤਿਰੰਗਾ ਮਾਰਚ ਕੱਢਿਆ ਗਿਆ। ਤਿਰੰਗੇ ਦੀ ਲੰਬਾਈ 200 ਫੁੱਟ ਰੱਖੀ ਗਈ ਸੀ। ਯਾਤਰਾ ਤੋਂ ਪਹਿਲਾਂ ਸ਼ਨੀਵਾਰ ਦੀ ਸਵੇਰੇ ਅਗਰਸੈਨ ਪਾਰਕ 'ਚ ਇਸ ਦੀ ਰਿਹਰਸਲ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਭਾਜਪਾ ਨੇਤਾ ਅਤੇ ਕਾਰਜਕਰਤਾਵਾਂ ਨੇ ਹਿੱਸਾ ਲਿਆ।

ਗਣਤੰਤਰ ਦਿਵਸ 'ਤੇ ਨਿਕਲਣ ਵਾਲੀ ਇਸ ਤਿਰੰਗਾ ਯਾਤਰਾ ਦਾ ਮੁੱਖ ਉਦੇਸ਼ ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਯਾਤਰਾ 'ਚ ਸ਼ਹਿਰ ਦੀ ਸਾਮਾਜਿਕ, ਧਾਰਮਿਕ ਅਤੇ ਰਾਜਨੀਤੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਇਲਾਵਾ ਜ਼ਿਲਾ ਭਾਜਪਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਬੀਤੀ 18 ਜਨਵਰੀ ਤੋਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਸਨ। ਇਸ ਯਾਤਰਾ ਦੀ ਅਗਵਾਈ ਸਮਾਜ ਸੇਵਕ ਪ੍ਰਕਾਸ਼ ਚੰਦ ਗਰਗ ਅਤੇ ਉਦਯੋਗਪਤੀ ਹਰਮੇਸ਼ ਜੈਨ ਨੇ ਕੀਤੀ। ਸਮਾਰੋਹ 'ਚ ਖਾਸ ਤੌਰ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਕੁਮਾਰ ਮੱਕੜ ਵੀ ਸ਼ਾਮਲ ਹੋਏ, ਜੋਕਿ ਯਾਤਰਾ 'ਚ ਸ਼ਾਮਲ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ। ਯਾਤਰਾ ਨੂੰ ਲੈ ਕੇ ਉਤਸ਼ਾਹਿਤ ਭਾਜਪਾ ਨੇਤਾਵਾਂ ਨੇ ਕਿਹਾ ਕਿ ਸੀ.ਏ.ਏ. ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ 'ਚ ਧਰਮ ਦੇ ਨਾਂ 'ਤੇ ਲੋਕਾਂ ਨੂੰ ਨਾਗਰਿਕਤਾ ਦੇਣ ਦੇ ਲਈ ਬਣਿਆ ਹੈ। ਇਸ 'ਚ ਕਿਸੇ ਦੀ ਨਾਗਰਿਕਤਾ ਜਾਣ ਦਾ ਕੋਈ ਖਤਰਾ ਨਹੀਂ ਹੈ।

ਗਣਤੰਤਰ ਦਿਵਸ ਦੀ ਪਰੇਡ 'ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼ (ਵੀਡੀਓ)
NEXT STORY