ਕਪੂਰਥਲਾ (ਓਬਰਾਏ): ਪੰਜਾਬ ਦੇ ਕਪੂਰਥਲਾ ਤੋਂ ਇਕ ਦਰਦਨਾਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਇਕ ਵਿਅਕਤੀ ਇਕ ਕੁੱਤੇ 'ਤੇ ਜਾਣਬੁੱਝ ਦੇ ਕਾਰ ਚੜ੍ਹਾ ਰਿਹਾ ਹੈ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਮੇਨਕਾ ਗਾਂਧੀ ਵਲੋਂ ਟਵੀਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ
ਉਨ੍ਹਾਂ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪੁਲਸ 'ਤੇ ਕਪੂਰਥਲਾ ਪੁਲਸ ਨੂੰ ਇਸ ਬੰਦੇ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਸੰਚਾਲਿਤ ਸੰਸਥਾ ਪੀਪਲ ਫਾਰ ਐਨੀਮਲ ਦੇ ਅੰਮ੍ਰਿਤਸਰ ਯੂਨਿਟ ਦੇ ਮੈਂਬਰਾਂ ਨੇ ਇਸ ਘਟਨਾ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਨਾਮਕ ਪਿੰਡ ਦੰਦੁਪੁਰ ਦਾ ਹੈ ਅਤੇ ਕੁੱਤਿਆਂ ਦੇ ਮੁਕਾਬਲੇ ਕਰਵਾਉਂਦਾ ਹੈ ਤੇ ਹਾਰਨ ਵਾਲੇ ਕੁੱਤੇ ਨੂੰ ਇਸ ਤਰ੍ਹਾਂ ਸਜ਼ਾ ਦਿੰਦਾ ਹੈ। ਫਿਲਹਾਲ ਹੁਣ ਸੰਸਥਾ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਵਾਲੀ ਜਗ੍ਹਾ ਵੀ ਟਰੇਸ ਕਰ ਲਈ ਹੈ ਦੋਸ਼ੀ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੀਨੀਅਰ ਅਕਾਲੀ ਆਗੂ ਰੋਜ਼ੀ ਬਰਕੰਦੀ ਵੀ ਆਏ ਕੋਰੋਨਾ ਪਾਜ਼ੇਟਿਵ
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਦਿਨ ਚੜ੍ਹਦਿਆਂ 3 ਲੋਕਾਂ ਦੀ ਮੌਤ
ਚੋਰਾਂ ਨੇ ਮਕਾਨ ਮਾਲਕ ਦੀ ਗ਼ੈਰ ਹਾਜ਼ਰੀ 'ਚ ਘਰ ਅੰਦਰ ਦਾਖ਼ਲ ਹੋ ਕੇ ਕੀਤਾ ਹੱਥ ਸਾਫ਼
NEXT STORY