ਲੁਧਿਆਣਾ (ਨਰਿੰਦਰ)— ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਮਨਿੰਦਰ ਜੀਤ ਸਿੰਘ ਬਿੱਟਾ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤ ਅਤੇ ਭਾਰਤ ਦੇ ਨਾਗਰਿਕਤਾ ਦੇ ਹਿਤ 'ਚ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹੀਨ ਬਾਗ 'ਚ ਚੱਲ ਰਿਹਾ ਪ੍ਰਦਰਸ਼ਨ ਅਤੇ ਅਜਿਹਾ ਹੀ ਵਿਰੋਧ ਲੁਧਿਆਣਾ 'ਚ ਜਤਾਉਣ ਦਾ ਐਲਾਨ ਸਿਰਫ ਸਿਆਸਤ ਨਾਲ ਪ੍ਰੇਰਿਤ ਹੈ।
ਲੁਧਿਆਣਾ ਦੇ ਸਰਕਿਟ ਹਾਊਸ 'ਚ ਪਹੁੰਚੇ ਬਿੱਟਾ ਨੇ ਕਿਹਾ ਕਿ ਉਹ ਰਾਸ਼ਟਰ ਹਿਤ 'ਚ ਸੀ. ਏ. ਏ. ਨੂੰ ਦੇਸ਼ ਲਈ ਸਰਵਹਿਤ 'ਚ ਮੰਨਦੇ ਹਨ। ਇਹ ਕਿਸੇ ਵੀ ਭਾਈਚਾਰੇ ਖਿਲਾਫ ਨਹੀਂ ਹੈ। ਇਸ ਦੇ ਖਿਲਾਫ ਹੋ ਰਹੇ ਪ੍ਰਦਰਸ਼ਨਾਂ 'ਤੇ ਉਨ੍ਹਾਂ ਕਿਹਾ ਕਿ ਇਹ ਸਿਆਸਤ ਨਾਲ ਪ੍ਰੇਰਿਤ ਹਨ ਭਾਵੇਂ ਉਹ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਹੋਵੇ ਜਾਂ ਫਿਰ ਲੁਧਿਆਣਾ 'ਚ ਅਜਿਹਾ ਪ੍ਰਦਰਸ਼ਨ ਕਰਨ ਦਾ ਐਲਾਨ ਹੋਵੇ। ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਲੈ ਕੇ ਪਾਸ ਕੀਤੇ ਪ੍ਰਸਤਾਵ ਨੂੰ ਉਨ੍ਹਾਂ ਨੇ ਸਿਆਸਤ ਕਰਾਰ ਦਿੱਤਾ।
ਸ੍ਰੀ ਦਰਬਾਰ ਸਾਹਿਬ 'ਚ ਟਿਕ-ਟਾਕ ਬਣਾਉਣ 'ਤੇ ਉੱਠੇ ਵਿਵਾਦ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਲਈ ਪਵਿੱਤਰ ਸਥਾਨ ਹੈ। ਉਥੇ ਹੀ ਬਿੱਟਾ ਸੰਤ ਢੱਡਰੀਆਂ ਵਾਲੇ ਨੂੰ ਲੈ ਕੇ ਨਿੱਜੀ ਤੌਰ 'ਤੇ ਉਨ੍ਹਾਂ ਦੇ ਪੱਖ 'ਚ ਨਜ਼ਰ ਆਏ ਹਾਲਾਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।
ਅੰਮ੍ਰਿਤਸਰ 'ਚ ਹਾਲ ਹੀ 'ਚ ਵੱਡੇ ਪੱਧਰ 'ਤੇ ਨਸ਼ੇ ਦੀ ਰਿਕਵਰੀ 'ਤੇ ਬੋਲਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਸਿੰਘ ਅਤੇ ਪੰਜਾਬ ਪੁਲਸ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਇਲਾਵਾ ਪੰਜਾਬ ਸਰਕਾਰ ਵੱਲੋਂ ਫਿਲਮ 'ਸ਼ੂਟਰ' ਬੈਨ ਕਰਨ ਦਾ ਉਨ੍ਹਾਂ ਨੇ ਸਮਰਥਨ ਕੀਤਾ।
ਗੁਰੂਹਰਸਹਾਏ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਾਲਕੀ ਸਾਹਿਬ ਨੂੰ ਵੀ ਪਹੁੰਚਾਇਆ ਨੁਕਸਾਨ
NEXT STORY