ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੀ ਯੂ. ਪੀ. ਏ. ਦੀ ਮਨਮੋਹਨ ਸਰਕਾਰ 'ਚ ਲੁਧਿਆਣਾ ਤੋਂ ਐੱਮ. ਪੀ. ਅਤੇ ਉਸ ਵੇਲੇ ਬਣੇ ਕੇਂਦਰੀ ਮੰਤਰੀ ਦਾ ਲੁਧਿਆਣਾ 'ਚ ਇਕ ਰੋਜ਼ਾ ਭਲਵਾਨੀ ਗੇੜਾ ਸਿਆਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ 2008 ਤੋਂ 2014 ਤੱਕ ਐੱਮ. ਪੀ. ਰਹੇ ਇਸ ਸੱਜਣ ਦੀ ਟਿਕਟ ਹਾਈਕਮਾਨ ਨੇ ਕੱਟ ਦਿੱਤੀ ਸੀ। ਉਸ ਵੇਲੇ ਇਸ ਦੇ ਚੰਡੀਗੜ੍ਹ ਤੋਂ ਚੋਣ ਲੜਨ ਦੀ ਚਰਚਾ ਨੇ ਜ਼ੋਰ ਫੜ੍ਹਿਆ ਸੀ ਪਰ ਉਸ ਦੇ ਹੱਥ ਟਿਕਟ ਨਾ ਲੱਗਣ 'ਤੇ ਇਹ ਆਗੂ ਸੁੱਚੇ ਮੂੰਹ ਰਹਿ ਗਿਆ ਸੀ ਪਰ ਦਿੱਲੀ ਤੋਂ ਕਾਂਗਰਸ 'ਚ ਵੱਡੀ ਪਕੜ ਰੱਖ ਕੇ ਚੱਲ ਰਹੇ ਆਗੂ ਨੇ ਲੁਧਿਆਣੇ 'ਤੇ ਆਪਣੀ ਸਿਆਸੀ ਅੱਖ ਰੱਖਣੀ ਬੰਦ ਨਹੀਂ ਸੀ ਕੀਤੀ, ਜਦੋਂ ਕਿ ਲੁਧਿਆਣਾ 'ਚ ਉਸ ਵੇਲੇ ਬਣੇ ਐੱਮ. ਪੀ. ਬਿੱਟੂ ਨੇ ਵਿਧਾਨ ਸਭਾ ਚੋਣਾਂ, ਨਿਗਮ ਚੋਣਾਂ 'ਚ ਆਪਣੀ ਵੱਡੀ ਪਕੜ ਬਣਾ ਦੇ ਦਿੱਲੀ ਵੱਲ ਜਿੱਤ ਦੇ ਸੰਕੇਤ ਦੇ ਦਿੱਤੇ ਸਨ।
ਹੁਣ ਲੋਕ ਸਭਾ ਚੋਣਾਂ ਨੇੜੇ ਆਉਣ 'ਤੇ ਇਸ ਸਿਆਸੀ ਨੇਤਾ ਦਾ ਲੁਧਿਆਣਾ 'ਚ ਭਲਵਾਨੀ ਗੇੜਾ ਚਰਚਾ 'ਚ ਹੈ ਕਿਉਂਕਿ ਸਿਰ 'ਤੇ ਲੋਕ ਸਭਾ ਚੋਣਾਂ ਹੋਣ ਕਾਰਨ ਉਸ ਦੇ ਹਮਾਇਤੀ ਇਸ ਦੌਰੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਪਰ ਇਸ ਵਾਰ ਇਸ ਆਗੂ ਨੇ ਮਹਾਂਨਗਰ 'ਚ ਆਪਣੇ ਸਮਰਥਕਾਂ ਦੇ ਇਲਾਕੇ 'ਚ ਨਾ ਕੋਈ ਨੀਂਹ ਪੱਥਰ ਰੱਖਿਆ ਤੇ ਨਾ ਕੋਈ ਉਦਘਾਟਨ ਕੀਤਾ। ਉਸ ਦੇ ਦੌਰੇ ਤੋਂ ਉਸ ਦੇ ਸਮਰਥਕਾਂ ਨੂੰ ਆਸ ਹੈ ਕਿ ਇਸ ਵਾਰ ਚੰਡੀਗੜ੍ਹ ਤੋਂ ਜ਼ਰੂਰ ਟਿਕਟ ਮਿਲੇਗੀ।
ਪੁਲਸ ਚੌਕੀ ਤੋਂ 100 ਮੀਟਰ ਦੀ ਦੂਰੀ ਤੋਂ ਹੋਈ ਸ਼ਰਾਬ ਬਰਾਮਦਗੀ ਨੇ ਖੜ੍ਹੇ ਕੀਤੇ ਕਈ ਸਵਾਲ
NEXT STORY